-
ਸਤਜੋਤ ਹਸਪਤਾਲ
ਬੇਅੋਲਾਦਪਣ ਦੇ ਇਲਾਜ ਲਈ
ਸਾਡੀ ਇਸ ਵੈਬਸਾਈਟ ਦਾ ਮੁਖ ਉਦੇਸ਼ ਬੇਅੋਲਾਦ ਜੋੜਿਆ ਨੂੰ ਉਨ੍ਹਾ ਦੀ ਸਮਸਿਆ ਬਾਰੇ, ਉਨ੍ਹਾ ਦੇ ਗਰਭਵਤੀ ਹੋਣ ਦੀ ਸੰਭਾਵਨਾ ਬਾਰੇ ਅਤੇ ਇਲਾਜ ਦੀਆ ਵਿਧੀਆ ਬਾਰੇ ਜਾਗਰੂ ਕਰਵਾਉਣਾ ਹੈ । ਸਾਡਾ ਹਸਪਤਾਲ ਸਿਰਫ ਬੇਅੋਲਾਦ ਰੋਗਾ ਨੂੰ ਸਮਰਪਿਤ ਇਕ ਵਿਲੱਖਣ, ਵਚਨਬੰਧ ਤੇ ਅਤਿ ਆਧੁਨਿਕ ਕੇਂਦਰ ਹੈ । ਸਾਡੇ ਹਸਪਤਾਲ ਵਿਚ ਇਕ ਛੱਤ ਦੇ ਹੇਠਾ ਹੀ ਵੱਖ ਵੱਖ ਤਰ੍ਹਾ ਦੇ ਬੇਅੋਲਾਦਪਣ ਦੇ ਇਲਾਜ ਦੀਆ ਸਹੂਲਤਾ ਮੋਜੂਦ ਹਨ । ਹਸਪਤਾਲ ਦੇ ਮੁਖੀ ਤੇ ਬੇਅੋਲਾਦ ਦੇ ਰੋਗਾ ਦੇ ਮਾਹਿਰ ਡਾ. ਐਸ. ਐਸ. ਚਾਵਲਾ ਦੀ ਯੋਗ ਰਹਿਨੁਮਾਈ ਹੇਠ ਮਾਹਿਰ ਡਾਕਟਰਾ ਦੀ ਸੰਬਧਿਤ ਟੀਮ ਦੁਆਰਾ ਬੇਅੋਲਾਦਪਣ ਦੇ ਮਰੀਜਾ ਦਾ ਇਲਾਜ ਕੀਤਾ ਜਾ ਰਿਹਾ ਹੈ ।
ਹਸਪਤਾਲ ਦੀ ਬਿਲਡੰਗ ਤਕਰੀਬਨ 16,000 ਵਰਗ ਫੁੱਟ ਹੈ ਅਤੇ ਪੂਰੀ ਏਅਰ ਕੰਡੀਸ਼ਨਰ ਹੈ । 24x7 ਘੰਟੇ ਬਿਜਲੀ ਦੀ ਸਪਾਈ ਦਾ ਪ੍ਰਬੰਧ ਹੈ । ਬੇਅੋਲਾਦਪਣ ਦੇ ਇਲਾਜ ਤੇ ਜਣੇਪਾ ਦਾ ਅੱਲਗ ਅੱਲਗ ਯੂਨਿਟ ਹਨ । ਮਰੀਜ ਦੇ ਆਰਾਮ ਦਾ ਖਾਸ ਧਿਆਨ ਰੱਖਿਆ ਗਿਆ ਹੈ । ਹੁਣ ਤੱਕ 3,000 ਤੋ ਵੀ ਜਿਆਦਾ ਬੇਅੋਲਾਦ ਜੋੜਿਆ ਨੂੰ ਮਾਂ-ਬਾਪ ਬਣਾਉਣ ਦਾ ਸੋਭਾਗਿਆ ਸਾਨੂੰ ਮਿਲਿਆ ਹੈ । ਅਸੀ ਜੋੜੇ ਦੇ ਬੇਅੋਲਾਦਪਣ ਦੇ ਇਲਾਜ ਤੋ ਲੈ ਕੇ ਇਕ ਹੱਸਦਾ ਖੇਡਦਾ ਬੱਚਾ ਜੋੜੇ ਦੇ ਝੋਲੀ ਵਿਚ ਪਾਉਣ ਦੀਆ ਸੇਵਾਵਾ ਪ੍ਰਦਾਨ ਕਰਦੇ ਹਾਂ । ਸਾਡਾ ਕੇਂਦਰ ਮੰਗਵੇ ਸ਼ੁਕਰਾਣੂ , ਅੰਡੇ ਤੇ ਭਰੂਣ ਤੇ ਸੁਰੋਗੇਸੀ ਦੀਆ ਸੇਵਾਵਾ ਵੀ ਦਿੰਦਾ ਹੈ । ਸ਼ੁਕਰਾਣੂ , ਅੰਡੇ ਤੇ ਭਰੂਣ ਨੂੰ ਠੰਡਾ ਕਰਕੇ ਸੰਭਾਲਣ ਦੀ ਸਹੂਲਤ ਵੀ ਸਾਡੇ ਕੇਂਦਰ ਵਿਚ ਉਪਲਬਧ ਹੈ । ਸਾਡੇ ਕੇਂਦਰ ਵਿਚ ਬੇਅੋਲਾਦ ਜੋੜੇ ਨੂੰ ਸਲਾਹ ਮਸ਼ਵਰਾ ਦੇਣ ਦਾ ਖਾਸ ਪ੍ਰਬੰਧ ਹੈ । ਨਿਰੀਖਣ ਦੇ ਆਧੂਨਿਕ ਤਰੀਕੇ ਇਸ ਸਮਸਿਆ ਦਾ ਸਹੀ ਕਾਰਨ ਲੱਭਣ ਵਿਚ ਕਾਫੀ ਹੱਦ ਤੱਕ ਸਹਾਈ ਹੁੰਦੇ ਹਨ । ਇਸ ਕਰਕੇ ਅਸੀ ਮਰੀਜ ਦਾ ਇਲਾਜ ਸ਼ੁਰੂ ਕਰਨ ਤੋ ਪਹਿਲਾ ਮਰੀਜ ਦੇ ਬੇਔਲਾਦ ਹੋਣ ਦੇ ਕਾਰਨ ਬਾਰੇ ਮਰੀਜ ਨੂੰ ਖੁਲ੍ਹ ਕੇ ਦੱਸ ਦਿੰਦੇ ਹਾਂ । ਸਾਡੇ ਕੇਂਦਰ ਵਿਚ ਜਣਨ ਪ੍ਰਕਿਰਿਆ ਦੀਆ ਸਹਾਇਕ ਵਿਧੀਆ ਜਿਵੇ ਕਿ ਟੈਸਟ ਟਿਊਬ ਬੇਬੀ ਤੇ ਇਕਸੀ ਆਦਿ ਦੀਆ ਸਹੂਲਤਾ ਮੌਜੂਦ ਹਨ । ਅਤੇ ਸਾਡੀ ਸਫਲਤਾ ਦੀ ਦਰ 40% ਤੋ ਉਪਰ ਹੈ ਜੋ ਕਿ ਵਿਸ਼ਵ ਪੱਧਰੀ ਹੈ ।ਪਰ ਟੈਸਟ ਟਿਊਬ ਬੇਬੀ ਤੇ ਇਕਸੀ ਅਪਣਾਉਣ ਤੋ ਪਹਿਲਾ ਅਸੀ ਸਰਲ ਤੇ ਸਸਤੀਆ ਦਵਾਇਆ ਦਾ ਪ੍ਰਯੋਗ ਕਰਕੇ ਸਫਲਤਾ ਹਾਸਲ ਕਰਨ ਨੂੰ ਵਧੇਰੇ ਤਰਜੀਹ ਦਿੰਦੇ ਹਾਂ ।
ਸਾਡੇ ਹਸਪਤਾਲ ਵਿਚ ਇਕ ਅਤਿ ਆਧੁਨਿਕ ਟੈਸਟ ਟਿਊਬ ਬੇਬੀ ਲੈਬ ਹੈ ।ਸਾਡੇ ਡਾਕਟਰ ਤੇ ਭਰੂਣ ਵਿਗਿਆਨੀ ਆਪਣੇ ਖੇਤਰ ਵਿਚ ਉਚ ਕੋਟੀ ਦੇ ਮਾਹਿਰ ਹਨ ।ਟੈਸਟ ਟਿਊਬ ਬੇਬੀ ਯੂਨੀਟ European Stand ਦੇ ਮੁਤਾਬਿਕ ਹੈ ਅਤੇ ਇਸ ਦੀ ਹਵਾ ਕਲਾਸ 10,000 ਹੈ ।
ਪੰਜਾਬ ਤੋ ਇਲਾਵਾ ਇਸ ਦੇ ਨਾਲ ਲਗਦੇ ਸੂਬੇ ਜਿਵੇ ਜੰਮੂ ਕਸ਼ਮੀਰ , ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਬੇਔਲਾਦ ਦੇ ਨਵੀਨਤਮ ਢੰਗਾ ਦੇ ਇਲਾਜ ਤੋ ਵਾਂਝੇ ਸਨ ਹੁਣ ਸਾਡਾ ਹਸਪਤਾਲ ਇੰਨ੍ਹਾ ਪ੍ਰਾਤਾਂ ਨੂੰ ਵੀ ਵਿਸੇਸ ਸੇਵਾਵਾ ਮੁਹਇਆ ਕਰ ਰਿਹਾ ਹੈ ।
-
ਸਾਡੇ ਹਸਪਤਾਲ ਦੀਆ ਮੁਖ ਵਿਸ਼ੇਸਤਾਵਾ
- ਟੈਸਟ ਟਿਊਬ ਬੇਬੀ ਸਾਡੀ ਪਹਿਲੀ ਪਸੰਦ ਨਹੀ ।
- ਸੂਬੇ ਦੀ ਪਹਿਲੀ ਅਤਿ ਆਧੁਨਿਕ AHU Equipped IVF ਲੈਬ ।
- ਲੋਈ ਲੁਕਵਾ ਖਰਚਾ ਨਹੀ ।
- 3,000 ਤੋ ਵੀ ਵੱਧ ਬੱਚੇ ਪੈਦਾ ਕਰਨ ਦਾ ਰਿਕਾਰਡ ।
- ਟੈਸਟ ਟਿਊਬ ਬੇਬੀ ਦੀ ਸਫਲਤਾ ਦੀ 40% ਤੋ ਜਿਆਦਾ ਹੈ ਜੋ ਕਿ ਵਿਸ਼ਵ ਪੱਧਰ ਦੀ ਹੈ ।
-
ਟੈਸਟ ਟਿਊਬ ਬੇਬੀ ਯੂਨਿਟ
- ਸਟ ਟਿਊਬ ਬੇਬੀ ਯੂਨਿਟ ਵਿਚ ਪ੍ਰੀ ਰੂਮ, ਅੰਡੇ ਕੱਢਣ ਵਾਸਤੇ ਕਮਰਾ , ਲਕਚਰ ਲੈਬ, ਵੀਰਜ ਤਿਆਰ ਕਰਨ ਦਾ ਕਮਰਾ ਚੈਂਜ ਕਰਨ ਦਾ ਕਮਰਾ ਆਦਿ ਹੈ ।
- ਸਾਡੀ ਟੈਸਟ ਟਿਊਬ ਬੇਬੀ ਲੈਬ ਇਕ ਵਖਰੇ ਹਵਾ ਸਾਫ ਕਰਨ ਵਾਲੇ ਯੰਤਰ ਨਾਲ ਲੈਸ ਹੈ ਸਾਰੀ ਲੈਬ ਵਿਚ ਕਲਾਸ 10,000 ਹਵਾ ਦੀ ਕਵਾਲਟੀ ਉਪਲਬਧ ਹੈ ।
- 24x7 ਬਿਜਲੀ ਦੀ ਸਪਲਾਈ ਲਈ ਪ੍ਰੰਬਧ ਕੀਤਾ ਗਿਆ ਹੈ ।
- ਟੈਸਟ ਟਿਊਬ ਬੇਬੀ ਯੂਨਿਟ ਅਤਿ ਆਧੁਨਿਕ ਮਸ਼ੀਂਨਾ ਨਾਲ ਲੈਸ ਹੈ ।
-
ਜਨੇਪਾ ਯੂਨਿਟ
- ਸਾਡੇ ਹਸਪਤਾਲ ਵਿਚ ਇਕ ਉਚ ਪੱਧਰੀ ਤੇ ਇੰਨਫੈਕਸ਼ਨ ਰਹਿਤ ਜਨੇਪਾ ਯੂਨਿਟ ਹੈ ਤਾ ਕਿ ਮਰੀਜ ਨੂੰ ਘੱਟ ਤੋ ਘੱਟ ਸਮਾ ਹਸਪਤਾਲ ਵਿਚ ਰਹਿਣ ਦੀ ਜ਼ਰੂਰਤ ਪਵੇ ।
- ਸਾਰੇ ਕਮਰੇ ਹਵਾਦਾਰ ਹਨ ਜਿੰਨ੍ਹਾ ਵਿਚ AC , ਗੀਜਰ, ਰੂਮ ਹੀਟਰ ਦਾ ਪ੍ਰਬੰਧ ਹੈ ।
- ਜਨੇਪਾ ਯੂਨਿਟ ਵਿਚ ਮਨਭਾਉਂਦਾ ਦਿਲ ਖਿਚਵਾ ਮਾਹੋਲ ਹੈ ਜੋ ਕਿ ਮਰੀਜ ਨੂੰ ਜਲਦੀ ਠੀਕ ਕਰਨ ਵਿਚ ਮਦਦ ਕਰਦਾ ਹੈ ।