• ਘਰ /
  • ਬਚੇ ਹੋਏ ਭਰੂਣਾਂ ਦੀ ਸੰਭਾਲ

ਬਚੇ ਹੋਏ ਭਰੂਣਾਂ ਦੀ ਸੰਭਾਲ (Cryopreservation)


ਟੈਸਟ ਟਿਊਬ ਬੇਬੀ ਦੀ ਵਿਧੀ ਨਾਲ ਜ਼ਿਆਦਾ ਭਰੂਣ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਵਿਚੋਂ 2 ਭਰੂਣ ਔਰਤ ਦੀ ਬੱਚੇਦਾਨੀ ਵਿਚ ਵਾਪਸ ਰੱਖ ਦਿੱਤੇ ਜਾਂਦੇ ਹਨ ਅਤੇ ਬਾਕੀ ਦੇ ਭਰੂਣਾ ਨੂੰ ਇਕ ਖ਼ਾਸ ਵਿਧੀ (Cryopreservation) ਦੁਆਰਾ ਠੰਡਿਆਂ ਕਰ ਕੇ ਤਰਲ ਨਾਈਟਰੋਜਨ ਵਿਚ ਰੱਕ ਦਿੱਤਾ ਜਾਂਦਾ ਹੈ। ਜੇਕਰ ਉਸ ਮਹੀਨੇ ਔਰਤ ਗਰਭਵਤੀ ਨਾ ਹੋਵੇ ਤਾਂ ਅਗਲੇ ਮਹੀਨੇ ਫਿਰ ਉਸ ਦੀ ਬੱਚੇਦਾਨੀ ਵਿਚ ਬਚੇ ਹੋਏ ਭਰੁਣਾਂ ਵਿਚੋਂ 2 ਭਰੂਣਾਂ ਦੀ ਵਰਤੋ ਕੀਤੀ ਜਾਂਦੀ ਹੈ। ਇਸ ਤਰਾਂ੍ਹ ਔਰਤ ਨੂੰ ਹਰ ਮਹੀਨੇ ਦਵਾਈਆਂ ਦੇ ਕੇ ਜ਼ਿਆਦਾ ਅੰਡੇ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ। ਔਰਤਾ ਹਾਰਮੋਨ ਦਵਾਈਆ ਦੇ ਮਾੜੇ ਅਸਰ ਤੋਂ ਬਚ ਜਾਂਦੀਆ ਹਨ ਤੇ ਨਾਲ ਹੀ ਇਹ ਵਿਧੀ ਅਪਨਾਉਣ ਦਾ ਖਰਚਾ ਵੀ ਬਹੁਤ ਘਟ ਜਾਂਦਾ ਹੈ। ਇਕ ਮਹੀਨੇ ਵਿਚ ਸਫਲਤਾ ਦੀ ਦਰ ਤਕਰੀਬਨ 30-40 ਫੀਸਦੀ ਹੈ ਅਤੇ 3-4 ਵਾਰ ਕੋਸ਼ਿਸ਼ ਕਰਨ ਨਾਲ ਇਹ ਸਫਲਤਾ ਦਰ ਲਗਭਗ 60-70 ਫੀਸਦੀ ਹੈ ।

ਇਸੇ ਤਰ੍ਹਾਂ ਔਰਤ ਦੇ ਅੰਡਿਆ ਤੇ ਮਰਦ ਦੇ ਵੀਰਜ ਨੂੰ ਵੀ ਭੱਵਿਖ ਦੀ ਵਰਤੋ ਲਈ ਸੰਭਾਲ ਕੇ ਰੱਖਿਆ ਜਾ ਸਕਦਾ ਹੈ ।