ਟੈਸਟ ਟਿਊਬ ਬੇਬੀ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਕਲਚਰ ਲੈਬੋਰਟਰੀ (ਪ੍ਰਯੋਗਸ਼ਾਲਾ ਜਿਸ ਵਿਚ ਅੰਡਿਆ ਦਾ ਉਭਵਰਨ ਕਰਵਾ ਕੇ ਭਰੂਣ ਤਿਆਰ ਕੀਤੇ ਜਾਂਦੇ ਹਨ ) ਇਕ ਅਹਿਮ ਭੂਮਿਕਾ ਨਿਭਾਉਂਦੀ ਹੈ । ਭਰੂਣ ਦੇ ਵਿਕਾਸ ਅਤੇ ਉਸ ਦਾ ਬੱਚੇਦਾਨੀ ਨਾਲ ਚਿਪਕਣਾ ਤੇ ਅੱਗੇ ਵਿਕਾਸ ਹੋਣਾ ਪ੍ਰਯੌਗਸ਼ਾਲਾ ਦੇ ਵਾਤਾਵਰਣ ਤੇ ਬਹੁਤ ਮੁਨਸਰ ਕਰਦਾ ਹੈ । ਕਿਉਕਿ ਭਰੂਣਾ ਕੋਲ ਆਪਣਾ ਐਮਯੂਨ ਸਿਸਟਮ (ਬਿਮਾਰੀ ਨਾਲ਼ ਲੜਨ ਦੀ ਸਮਰਥਾ) ਨਹੀ ਹੁੰਦਾ ਉਹਨਾ ਤੇ ਪਰਦੂਸਿਤ ਵਾਤਾਵਰਣ ਦਾ ਬਹੁਤ ਮਾੜਾ ਅਸਰ ਹੁੰਦਾ ਹੈ । ਗਰਭ ਦੀ ਦਰ ਵਧਾਉਣ ਲਈ ਇਹ ਜਰੂਰੀ ਹੈ ਕਿ ਸਾਰੇ ਮਾਪ ਦੰਡਾ (Quality Control) ਦੀ ਪਾਲਣਾ ਸਖਤੀ ਨਾਲ ਕੀਤੀ ਜਾਵੇ । ਸਾਡੇ ਹਸਪਤਾਲ ਵਿਚ ਇਕ ਆਧੁਨਕਿ ਬੁਨਆਿਦੀ ਢਾਂਚੇ ਵਾਲੀ ਅਤਿ ਆਧੁਨਕਿ ਮਸ਼ੀਨਾ ਦੇ ਨਾਲ ਲੈਸ ਟੈਸਟ ਟਿਊਬ ਬੇਬੀ ਲੈਬਾਰਟਰੀ ਹੈ ।ਅਸੀ ਲੈਬ ਲਈ 24x7 ਘੰਟੇ ਬਿਜਲੀ ਨੂੰ ਯਕੀਨੀ ਬਣਾਇਆ ਹੋਇਆ ਹੈ ।
ਸਾਡੇ ਟੈਸਟ ਟਿਊਬ ਬੇਬੀ ਯੂਨਿਟ ਵਿਚ ਪ੍ਰੀ ਰੂਮ , ਆਂਡੇ ਕੱਡਣ ਦਾ ਆਪ੍ਰੇਸ਼ਨ ਥੀਏਟਰ , ਕਲਚਰ ਲੈਬ, ਐਨਡਰੋਲੋਜੀ ਰੂਮ , ਭਰੂਣਾ ਜਾ ਆਂਡਿਆ ਨੂੰ ਠੰਡਾ ਕਰਕੇ ਸੰਭਾਲਣਾ ਦਾ ਕਮਰਾ ਆਦਿ ਹਨ । ਇਹ ਸਾਰੇ ਹੀ ਕਲਾਸ 10,000 ਹਵਾ ਦੀ ਛੱਤ ਹੇਠਾ ਹਨ । ਸਾਰਾ ਯੂਨਿਟ ਜੀ. ਆਈ (ਗੈਲਵੇਨਾਇਜ ਲੋਹਾ) ਦੇ ਬਣਾਇਆ ਗਾਇਆ ਹੈ ਤਾਂ ਕਿ ਇਹ ਸਮਾਂ ਪੈਣ ਤੇ ਸਲਾਭਿਆ ਨਾ ਜਾਵੇ ਅਤੇ ਇੰਨਾਂ ਵਿਚ "ਸਿਕ ਬਿਲਡਿੰਨਗ ਸਿੰਡਰੋਮ" ਨਾ ਹੋਵੇ । ਪ੍ਰਯੋਗਸ਼ਾਲਾ ਵਿਚ ਵੀਨਾਇਲ ਫਲੋਰਿੰਗ ਕੀਤੀ ਗਈ ਹੈ । ਮਨੁੱਖੀ ਭਰੂਣ ਸੁਗੰਧੀਆ , ਜਰਮਾ ਅਤੇ VOCs (Volatile Organic Matter) ਦੀ ਮੌਜੂਦਗੀ ਲਈ ਬੇਹੱਦ ਸੰਵੇਦਨਸ਼ੀਲ ਹੁੰਦੇ ਹਨ । ਆਈ. ਵੀ.ਐਫ. ਪ੍ਰਯੋਗਸ਼ਾਲਾ ਲਈ European Society of Human Reproduction & Embryology ਨੇ ਕਲਾਸ 10,000 ਦੀ ਹਵਾ ਦੀ ਸਫਾਰਸ਼ ਕੀਤੀ ਜਾਂਦੀ ਹੈ । ਸਾਡਾ AHU (ਹਵਾ ਸਾਫ ਕਰਨ ਦਾ ਇਕ ਆਧੁਨਿਕ ਜੰਤਰ) ਕਲਾਸ 10,000 ਦੀ ਹਵਾ ਤੇ 25 ਐਕਸਚੇਂਜ ਪ੍ਰਤੀ ਘੰਟਾ ਦਿੰਦਾ ਹੈ।
ਲੈਬ ਦੀ ਹਵਾ ਨੂੰ ਸਾਫ ਸੁਥਰਾ ਤੇ ਜਰਮ ਰਹਿਤ ਬਣਾਉਣ ਲਈ ਇਸ ਹਵਾ ਨੂੰ ਲਈ ਪ੍ਰਕਾਰ ਦੇ ਫਿਲਟਰ ਜਿਵੇਂ ਕਿ ਹੈਪਾ ਫਿਲਟਰ, ਕਾਰਬਨ ਫਿਲਟਰ ਤੇ ਕੈਮੀਕਲ ਫਿਲਟਰ ਵਿਚੋ ਪਾਸ ਕੀਤਾ ਜਾਦਾਂ ਹੈ। ਇਹ ਅਨੁਭਵ ਕੀਤਾ ਗਿਆ ਹੈ ਕਿ ਜਰਮ ਰਹਿਤ ਲੈਬ ਵਿਚ ਤਕਰੀਬਨ 25% ਟੈਸਟ ਟਿਊਬ ਬੇਬੀ ਦੀ ਸਫਲਤਾ ਦੀ ਦਰ ਵੱਧ ਜਾਂਦੀ ਹੈ। ਸਾਡੇ ਦੇਸ਼ ਵਿਚ ਸਿਖਲਾਈ ਪ੍ਰਾਪਤ ਅਤੇ ਹੁਨਰਮੰਦ ਭਰੂਣ –ਵਿਗਿਆਨੀ ਦੀ ਉਪਲਬਧਤਾ ਇਕ ਚੁਣੌਤੀ ਹੈ ਅਤੇ 70 ਫੀਸਦੀ ਆਈ. ਵੀ. ਐਫ. ਸੈਂਟਰ ਸਥਾਈ ਭਰੂਣ ਵਿਗਿਆਨੀ ਤੋ ਬਿਨ੍ਹਾ ਹਨ । ਇੰਨ੍ਹਾ ਕੇਂਦਰਾ ਵਿਚ ਭਰੂਣ ਵਿਗਿਆਨੀ ਬਾਹਰੋ ਆਉਂਦੇ ਹਨ ਅਤੇ ਕਈ ਮਰੀਜਾ ਦੇ ਇਕੱਠੇ ਬੈਚ ਬਣਾ ਕੇ ਕੰਮ ਕਰਦੇ ਹਾਂ । ਇਸ ਤਰਾਂ ਗਰਭ ਦੀ ਸਫਲਤਾ ਦੀ ਦਰ ਘੱਟ ਜਾਂਦੀ ਹੈ ।ਅਸੀ ਆਪਣੇ ਮਰੀਜਾ ਦੀ ਵਿਅਕਤੀਗਤ ਲੋੜਾਂ ਦੇ ਮੁਤਾਬਕ ਉਨ੍ਹਾਂ ਦੀ ਟੈਸਟ ਟਿਊਬ ਬੇਬੀ ਦੀ ਤਰੀਕ ਮਿਥਦੇ ਹਾਂ ਅਤੇ ਰੋਜ਼ ਮਰਲਾ ਦੇ ਆਧਾਰ ਤੇ ਆਈ. ਵੀ.ਐਫ. ਸੇਵਾਵਾ ਪੇਸ਼ ਕਰਦੇ ਹਾਂ । ਸਾਡੇ ਸੈਂਟਰ ਤੇ ਭਰੂਣ ਵਿਗਿਆਨੀ ਪੱਕੇ ਤੌਰ ਤੇ ਉਪਲਭਧ ਹਨ । ਇੰਨ੍ਹਾ ਕਾਰਨਾਂ ਕਰਕੇ ਸਾਡੇ ਕੇਂਦਰ ਦੀ ਸਫਲਤਾ ਦੀ ਦਰ ਬਹੁਤ ਜਿਆਦਾ ਹੈ ।