ਬੱਚੇ ਦਾ ਜਨਮ ਸ਼ਾਇਦ ਜਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ ।ਬੱਚਾ ਮਾਂ-ਬਾਪ ਲਈ ਦੁਨੀਆ ਵਿੱਚ ਅਥਾਹ ਖੁਸ਼ੀਆ ਦੇ ਨਾਲ ਨਾਲ ਜਿੰਮੇਵਾਰੀ ਦੀ ਵੱਡੀ ਪੰਡ ਆਪਣੇ ਨਾਲ ਲੈ ਕੇ ਆਂਉਦਾ ਹੈ । ਇਹ ਜਿੰਮੇਵਾਰੀ ਜਨਮ ਤੋ ਬਾਅਦ ਨਹੀ, ਸਗੋ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਉਦੋ ਤੋ ਹੀ ਸ਼ੁਰੂ ਹੋ ਜਾਂਦੀ ਹੈ । ਮਾਂ ਦੀ ਇਹ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਚੰਗੀ ਖੁਰਾਕ ਖਾਵੇ ਤੇ ਲੋਂੜੀਦੀਆ ਦਵਾਈਆ ਲਵੇ ਤਾਂ ਜੋ ਬੱਚਾ ਤੇ ਜੱਚਾ ਦੋਵੇ ਹੀ ਤੰਦਰੁਸਤ ਰਹਿਣ ।
ਗਰਭ ਠਹਿਰਨ ਦੀ ਜਾਂਚ :-
ਕਿੱਟ ਟੈਸਟ:
ਜੇਕਰ ਮਾਹਾਵਾਰੀ ਤੋ 3-4 ਦਿਨ ਉਪਰ ਹੋ ਜਾਣ ਤਾਂ ਕੈਮਿਸਟ ਦੀ ਦੁਕਾਨ ਤੋ ਗਰਭਵਾਦ ਦੀ ਜਾਂਚ ਲਈ ਕਿੱਟ ਲੈ ਕੇ ਘਰ ਵਿਚ ਹੀ ਔਰਤ ਦੇ ਪੇਸ਼ਾਬ ਨਾਲ ਇਹ ਜਾਂਚ ਕੀਤੀ ਜਾਂ ਸਕਦੀ ਹੈ ਕਿ ਉਹ ਗਰਭਵਤੀ ਹੈ ਕਿ ਨਹੀ । ਇਹ ਬਹੁਤ ਹੀ ਸਰਲ ਟੈਸਟ ਹੈ । ਕਿੱਟ ਦੇ ਉਤੇ ਹੀ ਹਦਾਇਤਾ ਲਿਖੀਆ ਹੁੰਦੀਆ ਹੈ । ਇਹ ਟੈਸਟ ਤਕਰੀਬਨ 99% ਯਕੀਨੀ ਹੈ ।
ਜੇਕਰ ਟੈਸਟ ਹਾਂ ਪੱਖੀ ਹੈ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ ਜੇਕਰ ਟੈਸਟ ਨਾਂ ਪੱਖੀ ਹੈ ਤਾਂ ਇਕ ਹਫਤੇ ਤੋ ਬਾਅਦ ਇਹ ਟੈਸਟ ਦੁਬਾਰਾ ਕਰਨਾ ਚਾਹੀਦਾ ਹੈ ।
ਅਲਟਰਾਸਾਂਊਡ ਸਕੈਨ:
ਇਹ ਬਿਲਕੁਲ ਸੁਰਖਿਅਤ ਟੈਸਟ ਹੈ । ਔਰਤ ਨੂੰ ਪੇਸ਼ਾਬ ਰੋਕ ਕੇ ਰਖਣਾ ਚਾਹੀਦਾ ਹੈ । ਇਹ ਲਈ ਉਹ 2-4 ਗਲਾਸ ਵਾਧੂ ਪਾਣੀ ਪੀ ਵੀ ਸਕਦੀ ਹੈ ਇਹ ਟੈਸਟ ਮਾਹਾਵਾਰੀ ਨਾ ਆਉਣ ਤੋ ਇਕ ਹਫਤੇ ਬਾਅਦ ਕੀਤਾ ਜਾਂਦਾ ਹੈ। ਪਹਿਲੇ 12 ਹਫਤਿਆ ਤੱਕ ਇਹ ਟੈਸਟ ਹੇਠ ਲਿਖੇ ਕਾਰਨਾ ਕਰਕੇ ਫਾਇਦੇਮੰਦ ਹੈ :-
- • ਗਰਭਵਾਦ ਦੀ ਜਾਂਚ
- • ਗਰਭ ਵਿੱਚ ਪਲ ਰਹੇ ਬੱਚੇ ਦੀ ਉਮਰ ਬਾਰੇ ਜਾਂਚ ।
- • ਬੱਚੇ ਦਾ ਟਿਊਬ ਵਿੱਚ ਹੋਣ ਦੀ ਜਾਂਚ ਲਈ ।
- • ਬੱਚੇ ਦੀ ਦਿਲ ਦੀ ਧੜਕਨ ਲਈ ।
- • ਗਰਭ ਵਿੱਚ ਇਕ ਜਾਂ ਜਿਆਦਾ ਬੱਚੇ ਹੋਣ ਲਈ ।
- • ਓਅਲ, ਬੱਚੇਦਾਨੀ, ਅੰਡੇਦਾਨੀ ਜਾਂ ਯੋਨੀ ਵਿੱਚ ਕੋਈ ਸਮਸਿਆ ਦੀ ਜਾਂਚ ਲਈ ।
ਖੂਨ ਟੈਸਟ
ਜੇਕਰ ਗਰਭ ਗਿਰਨ ਦਾ ਡਰ ਹੋਵੇ ਜਾਂ ਗਰਭ ਵਿਚ ਕਿਸੇ ਤਰ੍ਹਾਂ ਦੀ ਸਮਸਿਆ ਹੋਵੇ ਤਾਂ ਤੁਹਾਡਾ ਡਾਕਟਰ ਤੁਹਾਨੂੰ ਖੁਨ ਟੈਸਟ ਕਰਵਾਉਣ ਲਈ ਕਹਿ ਸਕਦਾ ਹੈ ।
ਗਰਭਵਤੀ ਹੋਣ ਦੀਆ ਨਿਸ਼ਾਨੀਆ
ਮਹਾਵਾਰੀ ਦਾ ਨਾ ਆਉਣਾ, ਛਾਤੀ ਦਾ ਨਰਮ/ਨਾਜੁਕ (Tenderness), ਦਿਲ ਦਾ ਕੱਚਾ ਹੋਣਾ ਤੇ ਉਲਟੀਆ ਆਉਣਾ, ਥਕਾਵਟ ਮਹਿਸੂਸ ਹੋਣਾ, ਬਾਰ-ਬਾਰ ਪੇਸ਼ਾਬ ਦਾ ਆਉਣਾ, ਸਵਾਦ ਤੇ ਸੁਘੰਧ ਵਿਚ ਫਰਕ ਮਹਿਸੂਸ ਹੋਣਾ, ਕਬਜ ਹੋਣਾ ।
ਗਰਭ ਦੇ ਸਮੇ ਨੂੰ ਆਮ ਤੌਰ ਤੇ ਤਿੰਨ ਹਿਸਿਆ ਵਿਚ ਵੰਡਿਆ ਜਾਂਦਾ ਹੈ:-
ਪਹਿਲੀ ਤਿਮਾਹੀ
ਮਾਹਾਵਾਰੀ ਬੰਦ ਹੋਣ ਤੋ 12 ਹਫਤਿਆ ਤੱਕ ਦਾ ਸਮਾਂ । ਇਸ ਦੀਆ ਨਿਸ਼ਾਨੀਆ ਹਨ ਦਿਲ ਦਾ ਘਬਰਾਉਣਾ, ਉਲਟੀਆ ਆਉਣਾ, ਬਾਰ-ਬਾਰ ਪੇਸ਼ਾਬ ਦਾ ਆਉਣਾ, ਕਬਜ ਹੋਣਾ ।ਇਹ ਸਮੇ ਵਿਚ ਗਰਭ ਡਿਗਣ ਦਾ ਸਭ ਤੋ ਜਿਆਦਾ ਡਰ ਹੁੰਦਾ ਹੈ । ਗਰਭ ਡਿੱਗਣ ਦੇ ਹਾਲਾਤ ਵਿਚ ਯੋਨੀ ਵਿੱਚ ਥੌੜ੍ਹਾ ਜਿਹਾ ਖੂਨ ਬਾਹਰ ਆਉਂਦਾ ਹੈ ਤੇ ਔਰਤ ਨੂੰ ਅਲਟਰਾਸਾਂਊਡ ਸਕੈਨ ਕਰਵਾਉਣਾ ਪੈਂਦਾ ਹੈ ।
ਦੂਸਰੀ ਤਿਮਾਹੀ
ਇਹ ਸਮਾਂ 13 ਤੋਂ 28 ਹਫਤੇ ਤੱਕ ਦਾ ਹੁੰਦਾ ਹੈ । ਇਸ ਸਮੇ ਤੱਕ ਦਿਲ ਦਾ ਕੱਚਾ ਹੋਣਾ ਤੇ ਉਲਟੀਆ ਬੰਦ ਹੋ ਜਾਂਦੀਆ ਹਨ । ਗਰਭ ਡਿੱਗਣ ਦਾ ਡਰ ਵੀ ਘੱਟ ਜਾਂਦਾ ਹੈ ਤੇ ਬੱਚੇ ਦਾ ਵਿਕਾਸ ਹੁੰਦਾ ਹੈ ਤੇ ਸਾਰੇ ਮੁਖ ਅੰਗ ਬਣ ਜਾਂਦੇ ਹਨ ।
ਤੀਸਰੀ ਤਿਮਾਹੀ
ਇਹ ਸਮਾਂ 29-ਤੋ 40 ਹਫਤੇ ਤੱਕ ਦਾ ਹੁੰਦਾ ਹੈ। ਇਸ ਸਮੇ ਵਿੱਚ ਕਈ ਮੈਡੀਕਲ ਸਮਸਿਆਵਾ ਸਾਮਹਣੇ ਆਂ ਸਕਦੀਆ ਹਨ । ਜਿਵੇ ਕਿ ਗਰਭਵਤੀ ਔਰਤ ਵਿੱਚ ਖੁਨ ਦੀ ਕਮੀ, ਬਲੱਡ ਪਰੈਸ਼ਰ, ਸ਼ੂਗਰ ਆਦਿ ਜੋ ਕਿ ਬੱਚੇ ਤੇ ਜੱਚੇ ਦੋਨਾ ਤੇ ਮਾੜਾ ਅਸਰ ਪਾਂਦੀਆ ਹਨ ।ਕਈ ਹਾਲਤਾ ਵਿੱਚ ਔਰਤ ਸਮੇ ਤੋ ਪਹਿਲੇ ਵੀ ਬੱਚੇ ਨੂੰ ਜਨਮ ਦੇ ਸਕਦੀ ਹੇ ।
ਤੁਹਾਡਾ ਡਾਕਟਰ ਤੁਹਾਨੂੰ ਦੂਜੇ ਤੇ ਤੀਸਰੀ ਤਿਹਾਈ ਵਿੱਚ ਹੇਠ ਲਿਖੀ ਜਾਣਕਾਰੀ ਲਈ ਅਲਟਰਾਸਾਂਊਡ ਸਕੈਨ ਕਰਵਾਉਣ ਲਈ ਸਲਾਹ ਦੇ ਸਕਦਾ ਹੈ ।
- • ਬੱੱਚੇ ਦੇ ਵਿਕਾਸ ਤੇ ਉਮਰ ਦਾ ਮੁਹਾਇਨਾ ਕਰਨ ਵਾਸਤੇ ।
- • ਇਕ ਜਾਂ ਜਿਆਦਾ ਬੱਚਿਆ ਦੀ ਜਾਣਕਾਰੀ ਲਈ ।
- • ਔਲ, ਪਾਣੀ ਤੇ ਪੈਂਡੂ ਦੇ ਨਿਰੀਖਣ ਲਈ ।
- • ਬਚੇ ਵਿਚ ਕੋਈ ਜਮਾਂਦਰੂ ਨੁਕਸ ਲਈ ।
ਗਰਭ ਦੌਰਾਨ ਮਿਆਦੀ ਭੋਜਨ:-
ਹੇਠ ਲਿਖੀਆ ਹਿਦਾਇਤਾ American College of Obstetrician of Gynechologist ਅਨੁਸਾਰ ਹਨ:-
- • ਵਿਟਾਮਿਨ ਏ, ਡੀ ਅਤੇ ਬੀਟਾ ਕੈਰੋਟਿਨ ਦੀ ਜਿਆਦਾ ਮਿਕਦਾਰ:- ਦੱਧ, ਅੰਡੇ, ਸਬਜ਼ੀਆ ਅਤੇ ਪੀਲੇ ਫਰੂਟ ਬੱਚੇ ਦੀਆਂ ਹੱਡੀਆ ਤੇ ਦੰਦ ਦੇ ਵਿਕਾਸ ਲਈ ਬਹੁਤ ਜਰੂਰੀ ਹਨ ਕਿਉਂਕਿ ਇਹ ਬੱਚੇ ਨੂੰ ਲੋਂੜੀਦੀ ਮਾਤਰਾ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਦੀ ਮਾਤਰਾ ਪ੍ਰਧਾਨ ਕਰਦੇ ਹਨ ।
- • ਤੇਲ, ਦਾਲਾ ਕਣਕ ਆਦਿ ਵਿੱਚ ਵਿਟਾਮਿਨ ਡੀ ਦੀ ਜਿਆਦਾ ਮਿਕਦਾਰ ਹੁੰਦੀ ਹੈ । ਇਹ ਰਕਤ ਦੇ ਲਾਲ ਸੈੱਲਾ ਨੂੰ ਬਣਾਉਣ ਅਤੇ ਮਾਸ (Muscles) ਦੇ ਵਿਕਾਸ ਵਿੱਚ ਮਦਦ ਕਰਦੇ ਹਨ ।
- • ਲਾਲ ਮੀਟ, ਅੰਡੇ, ਚੋਲਾ ਆਦਿ ਵਿੱਚ Thiamine ਦੀ ਲੋਂੜੀਦੀ ਮਿਕਦਾਰ ਹੁੰਦੀ ਹੈ ਜਿਹੜਾ ਬੱਚੇ ਦੇ ਦਿਮਾਗ ਅਤੇ ਊਰਜਾ ਲਈ ਜਰੂਰੀ ਹੈ ।
- • ਮੁਰਗਾ, ਮੱਛੀ, ਜਿਗਰ ਅਤੇ ਸਬਜ਼ੀਆ ਦੇ ਜਿਆਦਾ ਵਰਤੋ ਨਾਲ ਸਵੇਰ ਦੀ ਘਬਰਾਹਟ ਦੂਰ ਹੋ ਜਾਂਦੀ ਹੈ ।
- • ਫੋਲਿਕ ਐਸਿਡ ਔਲ ਦੇ ਠਹਿਰਾਵ ਲਈ ਜਰੂਰੀ ਹੈ । ਸੰਤਰੇ, ਬੋਰਕਲੀ, ਹਰੀਆ ਸਬਜ਼ੀਆ ਆਦਿ ਵਿਚ ਫੋਲਿਕ ਐਸਿਡ ਦੀ ਮਿਕਦਾਰ ਜਿਆਦਾ ਹੁੰਦੀ ਹੈ ।
ਮੁਕਦੀ ਗੱਲ ਇਹ ਹੈ ਕਿ ਹਰੇ ਪੱਤੇ ਵਾਲੀਆ ਤਾਜੀਆ ਸਬਜ਼ੀਆ, ਦੁਧ ਤੇ ਦੁਧ ਤੋ ਬਣੇ ਪਦਾਰਥ ਖਾਣ ਨਾਲ ਬੱਚੇ ਦਾ ਵਿਕਾਸ ਠੀਕ ਢੰਗ ਨਾਲ ਹੁੰਦਾ ਹੈ ।
ਕਿਹੜੀ ਖੁਰਾਕ ਤੋ ਪਰਹੇਜ ਕਰਨਾ ਚਾਹੀਦਾ ਹੈ:-
ਸਮੁੰਦਰੀ ਭੋਜਨ, ਸ਼ਰਾਬ, ਸਿਗਰੇਟ, ਬਜਾਰੀ ਪੈਕਟ ਵਾਲਾ ਭੋਜਨ, ਫਾਸਟ ਫੂਡ
ਗਰਭ ਦੌਰਾਨ ਡਾਕਟਰੀ ਮੁਆਇਨਾ ਤੇ ਅਲਟਰਾ ਸਾਊਂਡ
ਚੈੱਕਅਪ
- • ਜਦੋ ਗਰਭ ਹੋਣ ਦਾ ਸੰਦੇਹ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ । ਪਹਿਲੇ 28 ਹਫਤਿਆ ਤੱਕ ਇਕ ਵਾਰੀ ਮਹੀਨੇ ਵਿੱਚ ਡਾਕਟਰ ਨੂੰ ਮਿਲੋ ।
- • 28-34 ਹਫਤਿਆ ਤੱਕ ਦੋ ਵਾਰੀ ਮਹੀਨੇ ਵਿੱਚ ਡਾਕਟਰ ਨੂੰ ਮਿਲੋ ।
- • 34 ਹਫਤਿਆ ਤੋ ਬੱਚਾ ਪੈਦਾ ਹੋਣ ਤੱਕ ਹਰ ਹਫਤੇ ਨਾਲ ਸੰਪਰਕ ਕਰੋ
ਅਲਟਰਾ ਸਾਊਂਡ
ਡਾਕਟਰ ਦੀ ਸਲਾਹ ਨਾਲ ਤਿੰਨ ਵਾਰੀ ਅਲਟਰਾ ਸਾਊਂਡ ਕਰਵਾਉ । ਸਾਡਾ ਸੈਂਟਰ ਗਰਭਵਤੀ ਔਰਤ ਨੂੰ ਅਲਟਰਾ ਸਾਊਂਡ ਦੀਆ ਸੇਵਾਵਾ ਪ੍ਰਧਾਨ ਨਹੀ ਕਰਦਾ । ਇਹ ਕਿਸੇ ਬਾਹਰ ਦੇ ਅਲਟਰਾ ਸਾਊਂਡ ਸਕੈਨ ਸੈਂਟਰ ਤੇ ਕਰਵਾਉਣਾ ਪੈਂਦਾ ਹੈ। ਇਸ ਤੋ ਇਲਾਵਾ ਕਈ ਕਾਰਨਾ ਕਰਕੇ ਰੰਗੀਨ ਅਲਟਰਾ ਸਾਊਂਡ (Colour Dopplar) ਕਰਵਾਉਣ ਲਈ ਵੀ ਡਾਕਟਰ ਤੁਹਾਨੂੰ ਸਲਾਹ ਦੇ ਸਕਦਾ ਹੈ ।
ਟੈਸਟ
ਗਰਭ ਦੌਰਾਨ ਜਰੂਰੀ ਟੈਸਟ ਹਨ:
ਸੀ ਬੀ ਸੀ, ਖੂਨ ਦਾ ਗਰੁੱਪ, ਥਾਈਰਾਇਡ, ਐੱਚ.ਆਈ.ਵੀ, ਵੀ.ਡੀ.ਆਰ.ਐਲ, ਐਪੇਟਾਈਟਸ ਤੇ ਸ਼ੂਗਰ ।
ਕੁਝ ਹੋਰ ਜਰੂਰੀ ਹਦਾਇਤਾ:-
- • ਗਰਭਪਤੀ ਔਰਤ ਲਈ 10ਘੰਟੇ ਦੀ ਰੋਜਾਨਾ ਨੀਂਦ ਜਰੂਰੀ ਹੈ ।
- • ਭਾਰੀ ਚੀਜ਼ ਚੁਕਣ ਤੋ ਪਰਜੇਜ਼ ਕਰੋ ।
- • ਖੁਸ਼ ਰਹੋ ਤੇ ਪਤੀ ਦੀ ਵੀ ਇਹ ਫਰਜ ਬਣਦਾ ਹੈ ਕਿ ਪਤਨੀ ਨੂੰ ਖੁਸ਼ ਰੱਖੇ ।
- • ਸੇਕਸ ਕਰਨ ਤੋ ਪਹਿਲੇ ਤਿੰਨ ਮਹੀਨੇ ਪਰਹੇਜ ਕਰੋ ।
- • ਸਫਰ ਕਰਨ ਤੋ ਪਰਹੇਜ ਕਰੋ । ਜੇਕਰ ਤੁਹਾਡੇ ਲਈ ਸਫਰ ਬੇਹੱਦ ਜ਼ਰੂਰੀ ਹੈ ਤਾਂ ਹੀ ਕਰੋ ।
- • ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋ ਬਿਨਾਂ ਨਾ ਖਾਓ ।
- • ਤਾਜਾ ਹਰੀ ਪੱਤੇ ਵਾਲੀਆ ਸਬਜ਼ੀਆ, ਦੁੱਧ, ਦਹੀ, ਦਾਲਾ, ਫਲ ਫਰੂਟ ਖਾਓ । ਗਰਭ ਦੌਰਾਨ ਪਾਣੀ ਜਿਆਦਾ ਪੀਓ ।
- • ਬਿਨਾਂ ਕਿਸੇ ਅਣਗਹਿਲੀ ਤੇ ਡਾਕਟਰ ਦੀਆ ਹਿਦਾਇਤਾ ਦਾ ਪਾਲਣ ਕਰੋ ਤੇ ਠੀਕ ਸਮੇ ਤੇ ਦਵਾਈ ਖਾਓ ।
- • ਡਿਲਿਵਰੀ ਕਿਸੇ ਚੰਗੀ ਜਗ੍ਹਾ ਤੇ ਕਰਵਾਉ ।
ਗਰਭ ਦੌਰਾਨ ਦਵਾਈਆ
ਗਰਭ ਦੌਰਾਨ ਕੋਈ ਵੀ ਦਵਾਈ ਡਾਕਟਰ ਤੇ ਪੁੱਛੇ ਬਿਨਾਂ ਨਾਂ ਖਾਓ ।
ਗਰਭ ਦੌਰਾਨ ਆਇਰਨ, ਕੈਲਸ਼ੀਅਮ ਤੇ ਫੋਲਿਕ ਐਸਿਡ ਤੱਤ ਡਾਕਟਰ ਦੀਆ ਹਿਦਾਇਤਾ ਅਨੁਸਾਰ ਯਕੀਨੀ ਤੌਰ ਤੇ ਖਾਓ ।
ਗਰਭ ਦੌਰਾਨ 16-24 ਹਫਤੇ ਦੇ ਗਰਭ ਤੇ ਦੋ ਟੈਟਨਸ ਦੇ ਟੀਕੇ ਜਰੂਰ ਲਗਵਾਉ ।
ਗਰਭ ਦੌਰਾਨ ਬੱਲਡ ਪਰੈਸ਼ਰ
ਗਰਭ ਦੌਰਾਨ ਕਈ ਸਰੀਰਕ ਸਮਸਿਆਵਾ ਦਾ ਸਾਮਹਣਾ ਕਰਨਾ ਪੈ ਸਕਦਾ ਹੈ ਜਿਵੇ ਕਿ ਬੱਲਡ ਪਰੈਸ਼ਰ ਦਾ ਵੱਧਣਾ, ਪੇਸ਼ਾਬ ਨਾਲ ਪ੍ਰੋਟੀਨ ਦਾ ਆਉਣਾ, ਤੇ ਸਰੀਰ ਵਿਚ ਪਾਣੀ ਜਮ੍ਹਾਂ ਹੋਣ ਕਰਕੇ ਭਾਰ ਦਾ ਵਧੱਣਾ। ਇਹ Preecampsia ਬਲੱਡ ਪਰੈਸ਼ਰ ਹੋਣ ਦੀਆ ਨਿਸ਼ਾਨੀਆ ਹਨ ਜੇਕਰ ਗਰਭ ਦੌਰਾਨ ਅੱਖਾਂ ਤੋ ਧੰਦਲਾ ਦਿਸੇ, ਸਿਰ ਵਿਚ ਦਰਦ ਰਵੇ, ਪੇਟ ਦੇ ਉਪਰਲੇ ਹਿੱਸੇ ਵਿੱਚ ਦਰਦ ਹੋਵੇ, ਇਕ ਦਮ ਭਾਰ ਵਧੇ ਜਾਂ ਸਰੀਰ ਵਿੱਚ ਸੋਝ ਪਵੇ ਤਾਂ ਫੋਰਨ ਆਪਣੇ ਡਾਕਟਰ ਨਾਲ ਸੰਪਰਕ ਕਰੋ ।
ਗਰਭ ਦੌਰਾਨ ਸ਼ੂਗਰ ਦਾ ਵਧਣਾ
pਗਰਭ ਦੌਰਾਨ ਸਰੀਰ ਵਿੱਚ ਸ਼ੂਗਰ ਦੀ ਮਿਕਦਾਰ ਵੱਧ ਸਕਦੀ ਹੈ । ਜਿਹੜੀ ਤੁਹਾਡੇ ਤੇ ਤੁਹਾਡੇ ਅਨਜੰਮੇ ਬੱਚੇ ਲਈ ਹਾਨੀਕਾਰਕ ਹੋ ਸਕਦੀ ਹੈ । ਅਜਿਹੀ ਹਾਲਤ ਵਿੱਚ ਇਹ ਬਹੁਤ ਜਰੂਰੀ ਹੈ ਕਿ ਤੁਸੀ ਡਾਕਟਰ ਦੁਆਰਾ ਦੱਸੀ ਗਈ ਕਸਰਤ, ਖੁਰਾਕ ਤੇ ਦਵਾਈਆ ਅਪਣਾਉ ਅਤੇ ਆਪਣਾ ਸ਼ੂਗਰ ਟੈਸਟ ਕਰਵਾਉ ।ਗਰਭ ਦੌਰਾਨ ਸ਼ੂਗਰ ਹੋਣ ਦੇ ਕਾਰਨ:
- • ਵੱਧ ਭਾਰ/ਮੋਟਾਪਾ ।
- • ਜੇਕਰ ਪਰਿਵਾਰ ਵਿੱਚ ਕਿਸੇ ਨੂੰ ਸ਼ੂਗਰ ਹੋਵੇ ।
- • ਜੇਕਰ ਬੱਚੇ ਦਾ ਭਾਰ 4.5 ਕਿਲ੍ਹੋ ਤੋ ਜ਼ਿਆਦਾ ਹੋਵੇ ।
- • ਪਹਿਲਾ ਕੋਈ ਬੱਚਾ ਪੇਠ ਵਿੱਚ ਹੀ ਖਤਮ ਹੋ ਗਿਆ ਹੋਵੇ ।
- • ਪਹਿਲੇ ਗਰਭ ਦੌਰਾਨ ਵੀ ਸ਼ੂਗਰ ਹੋਈ ਹੋਵੇ ।