• ਘਰ /
  • ਬੇਔਲਾਦ ਬਾਰੇ ਆਮ ਜਾਣਕਾਰੀ

ਬੇਔਲਾਦ ਬਾਰੇ ਆਮ ਜਾਣਕਾਰੀ


8 ਵਿਚੋ ਇਕ ਜੋੜੇ ਨੂੰ ਗਰਭਵਤੀ ਹੋਣ ਵਿਚ ਮੁਸ਼ਕਿਲ ਆਉਂਦੀ ਹੈ ।

1. ਬੇਔਲਾਦਪਣ ਕੀ ਹੈ?

ਜੇਕਰ ਇਛੁੱਕ ਜੋੜੇ ਵੱਲੋਂ ਇਕ ਸਾਲ ਤਕ ਕੋਸ਼ਿਸ਼ ਕਰਨ ਦੇ ਬਾਵਜੂਦ ਔਲਾਦ ਪ੍ਰਾਪਤ ਕਰਨ ਵਿਚ ਸਫਲਤਾ ਨਾ ਮਿਲਦੀ ਦਿਸ ਰਹੀ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹੀ ਬੇਔਲਾਦਪਣ ਹੈ ।

2. ਬੇਔਲਾਦਪਣ ਲਈ ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ?

ਜੇਕਰ ਇਛੁੱਕ ਜੋੜੇ ਵੱਲੋਂ ਇਕ ਸਾਲ ਤਕ ਕੋਸ਼ਿਸ਼ ਕਰਨ ਦੇ ਬਾਵਜੂਦ ਸੰਤਾਨ ਪ੍ਰਾਪਤ ਕਰਨ ਵਿਚ ਸਫਲਤਾ ਨਾ ਮਿਲਦੀ ਦਿਸ ਰਹੀ ਹੋਵੇ ਤਾਂ ਉਸਨੂੰ ਤੁਰੰਤ ਬੇਔਲਾਦ ਰੋਗਾਂ ਦੇ ਮਾਹਿਰ ਕੋਲੋਂ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਜੇਕਰ ਔਰਤ ਦੀ ਉਮਰ 30 ਸਾਲ ਦੇ ਲਗਭਗ ਹੋਵੇ ਤਾਂ ਇਕ ਸਾਲ ਤਕ ਇੰਤਜ਼ਾਰ ਕੀਤਾ ਜਾ ਸਕਦਾ ਹੈ। ਇਸ ਤੋਂ ਵੱਧ ਉਮਰ ਵਿਚ ਇਕ ਸਾਲ ਤਕ ਇੰਤਜ਼ਾਰ ਦਾ ਸਮਾਂ ਵੀ ਜ਼ਿਆਦਾ ਹੈ। 35 ਸਾਲ ਤਕ 6 ਮਹੀਨੇ ਬਾਅਦ ਤੇ 40 ਸਾਲ ਤਕ 3 ਮਹੀਨੇ ਬਾਅਦ ਡਾਕਟਰੀ ਸਹਾਇਤਾ ਲਈ ਮਾਹਿਰ ਨਾਲ ਸੰਪਰਕ ਕਰਨਾ ਚਾਹੀਦਾ ਹੈ। 40 ਸਾਲ ਤੋਂ ਵਧੇਰੇ ਉਮਰ ਵਾਲੀ ਲਗਭਗ ਹਰੇਕ ਇਛੁੱਕ ਔਰਤ ਨੂੰ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੈ। ਜੇਕਰ ਔਰਤ ਨੂੰ ਇਸ ਗੱਲ ਬਾਰੇ ਪਹਿਲਾਂ ਹੀ ਪਤਾ ਹੋਵੇ ਕਿ ਉਹ ਅਨਿਯਮਤ ਮਾਹਵਾਰੀ, ਐਂਡੋਮਟਰੋਸਿਸ, ਪੌਲੀਸਿਸਟਿਕ ਓਵੇਰੀ ਜਾਂ ਉਸਦਾ ਪਹਿਲਾਂ ਗਰਭ ਟਿਊਬ ਵਿਚ ਠਹਿਰਿਆ ਹੈ ਤਾਂ ਇਕ ਦਿਨ ਵੀ ਇੰਤਜ਼ਾਰ ਨਾ ਕਰੋ। ਤੁਰੰਤ ਡਾਕਟਰੀ ਸਹਾਇਤਾ ਲਵੋ।

3. ਕੀ ਬੇਔਲਾਦਪਣ ਸਿਰਫ਼ ਔਰਤਾ ਦੀ ਸਮੱਸਿਆ ਹੈ?

ਨਹੀਂ। ਬੇਔਲਾਦਪਣ ਇਕੱਲੀਆਂ ਔਰਤਾ ਦੀ ਸਮੱਸਿਆ ਹੀ ਨਹੀਂ ਹੈ। ਮਰਦ ਵੀ ਇਸ ਸਮੱਸਿਆ ਲਈ ਬਰਾਬਰ ਦੇ ਜ਼ਿੰਮੇਵਾਰ ਹਨ। ਲਗਭਗ 35 ਫੀਸਦੀ ਮਰਦ ਤੇ 35 ਫੀਸਦੀ ਔਰਤਾਂ ਇਸ ਸਮੱਸਿਆ ਦਾ ਸ਼ਿਕਾਰ ਹਨ। 20 ਫੀਸਦੀ ਮਰਦ ਤੇ ਔਰਤਾ ਸਾਂਝੇ ਤੌਰ ਤੇ ਇਸ ਬਿਮਾਰੀ ਲਈ ਜਿੰਮੇਵਾਰ ਹੁੰਦੇ ਹਨ। 10 ਫੀਸਦੀ ਜੋੜਿਆ ਵਿਚ ਬੇਔਲ਼ਾਦਪਣ ਦਾ ਕੋਈ ਕਾਰਨ ਨਹੀ ਮਿਲਦਾ ।

4. ਕੁਦਰਤੀ ਤੌਰ ਤੇ ਗਰਭ ਠਹਿਰਣਾ ਦੀ ਇਕ ਮਹੀਨੇ ਵਿਚ ਕਿੰਨੀ ਕੁ ਆਸ ਹੋ ਸਕਦੀ ਹੈ?

ਕੁਦਰਤੀ ਤੌਰ ਤੇ ਸਰੀਰਕ ਪੱਖੋਂ ਤੰਦਰੁਸਤ ਔਰਤਾਂ ਵਿਚ ਇਕ ਮਹੀਨੇ ਤਕ ਕੋਸ਼ਿਸ਼ ਕਰਨ ਨਾਲ ਸਫਲਤਾ ਦੀ ਦਰ ਤਕਰੀਬਨ 25 ਫੀਸਦੀ ਹੈ, 6 ਮਹੀਨੇ ਤਕ 72 ਫੀਸਦੀ ਹੈ, 1 ਸਾਲ ਤਕ 85 ਫੀਸਦੀ ਹੈ ਅਤੇ 2 ਸਾਲ ਤੱਕ 93 ਫੀਸਦੀ ਹੈ।

5. ਔਰਤਾ ਵਿਚ ਬੇਔਲਾਦਪਣ ਦੇ ਕਿਹੜੇ-ਕਿਹੜੇ ਨੁਕਸ ਹਨ?

ਔਰਤਾ ਵਿਚ ਅੰਡੇ ਦਾ ਠੀਕ ਨਾ ਬਣਨਾ, ਟਿਊਬਾਂ ਵਿਚ ਨੁਕਸ ਜਾਂ ਨਕਾਰਾ ਹੋਣਾ, ਪੇਡੂ ਵਿਚ ਨੁਕਸ, ਬੱਚੇਦਾਨੀ ਵਿਚ ਰਸੌਲੀ, ਸੋਜ਼, ਰੇਸ਼ਾ ਤੇ ਟੀ.ਬੀ. ਆਦਿ ਨੁਕਸ ਹੋ ਸਕਦੇ ਹਨ।

6. ਮਰਦਾ ਵਿੱਚ ਬੇਔਲਾਦਪਣ ਦੇ ਕਿਹੜੇ-ਕਿਹੜੇ ਨੁਕਸ ਹਨ?

35-40% ਜੋੜੇ ਮਰਦਾ ਵਿੱਚ ਨੁਕਸ ਹੋਣ ਕਰਕੇ ਬੇਔਲਾਦ ਹੁੰਦੇ ਹਨ। ਇਹਨਾਂ ਆਦਮੀਆਂ 'ਚੋ 90 ਫੀਸਦੀ 'ਚ ਸ਼ੁਕਰਾਣੂਆ ਦੀ ਗਿਣਤੀ ਘੱਟ ਜਾਂ ਇਹਨਾਂ ਦੀ ਬਨਾਵਟ 'ਚ ਨੁਕਸ ਹੁੰਦਾ ਹੈ, 5 ਫੀਸਦੀ 'ਚ ਸ਼ੁਕਰਾਣੂ ਦੇ ਬਾਹਰ ਆਉਣ ਵਾਲੀ ਪ੍ਰਣਾਲੀ (ਐਪੀਡਿਡਮਿਸ ਜਾਂ ਵਾਸਡੈਫਰੈਂਸ) 'ਚ ਰੁਕਾਵਟ ਹੁੰਦੀ ਹੈ ਤੇ ਸਿਰਫ 5 ਫੀਸਦੀ ਮਰਦਾ 'ਚ ਜਨਣ ਹਾਰਮੋਨ (ਟੈਸਟੋਸਟੀਰੋਨ) ਦੀ ਘਾਟ ਹੁੰਦੀ ਹੈ।

7. ਵੀਰਜ ਵਿਚ ਸ਼ੁਕਰਾਣੂਆਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ?

ਮਰਦ ਦੇ ਵੀਰਜ ਵਿਚ ਸ਼ੁਕਰਾਣੂਆਂ ਦੀ ਗਿਣਤੀ 2 ਕਰੋੜ/ਮਿਲੀਲੀਟਰ ਜਾਂ ਜ਼ਿਆਦਾ ਹੋਣੀ ਚਾਹੀਦੀ ਹੈ। ਜਿੰਨ੍ਹਾਂ ਵਿਚੋ 60 ਫੀਸਦੀ ਤੋਂ ਜ਼ਿਆਦਾ ਦੀ ਬਨਾਵਟ ਠੀਕ ਤੇ 50 ਫੀਸਦੀ ਤੋਂ ਜ਼ਿਆਦਾ ਗਤੀਸ਼ੀਲ ਹੋਣੇ ਚਾਹੀਦੇ ਹਨ। ਜੇਕਰ ਟੈਸਟ ਵਿਚ ਇਹ ਪੈਰਾਮੀਟਰ ਪੂਰੇ ਨਹੀਂ ਆਏ ਤਾਂ ਇਕਦਮ ਇਸਨੂੰ ਮਰਦ ਦੇ ਬੇਔਲਾਦਪਣ ਦਾ ਕਾਰਨ ਨਾ ਸਮਝੋ। ਵੀਰਜ ਦਾ ਟੈਸਟ ਠੀਕ ਨਾ ਆਉਣ ਦੀ ਸੂਰਤ ਵਿਚ ਇਹ ਟੈਸਟ ਦੂਜੀ ਵਾਰ ਤੀਜੇ ਹਫ਼ਤੇ ਤੇ ਤੀਜੀ ਵਾਰ ਤਿੰਨ ਮਹੀਨਿਆਂ ਬਾਅਦ ਫਿਰ ਕਰਵਾਉ। ਜੇਕਰ ਤਿੰਨਾਂ ਟੈਸਟਾਂ ਦੀ ਰਿਪੋਰਟ 'ਨਾਂਹ ਪੱਖੀ' ਆਵੇ ਤਾਂ ਫਿਰ ਤੁਹਾਡੇ ਪਤੀ ਤੁਹਾਡੇ ਬੇਔਲਾਦਪਣ ਲਈ ਜ਼ਿੰਮੇਵਾਰ ਹਨ।

8. ਵਧਦੀ ਉਮਰ ਦਾ ਔਰਤ ਦੀ ਜਨਣ ਪ੍ਰਕਿਰਿਆ 'ਤੇ ਕੀ ਮਾੜਾ ਅਸਰ ਪੈਂਦਾ ਹੈ? ਕੀ ਵਧਦੀ ਉਮਰ ਆਦਮੀ ਦੀ ਜਨਣ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦੀ ਹੈ?

ਜਿਸ ਤਰ੍ਹਾਂ ਉਮਰ ਦੇ ਵਧਣ ਨਾਲ ਔਰਤ ਦੀ ਜਨਣ ਸ਼ਕਤੀ ਘਟ ਜਾਂਦੀ ਹੈ। ਠੀਕ ਇਸੇ ਤਰ੍ਹਾਂ ਵਡੇਰੀ ਉਮਰ ਦੇ ਆਦਮੀ ਨੂੰ ਆਪਣੀ ਪਤਨੀ ਨੂੰ ਗਰਭਵਤੀ ਕਰਨ ਵਿਚ ਜ਼ਿਆਦਾ ਸਮਾਂ ਲਗਦਾ ਹੈ।

9. ਮਹੀਨੇ ਦੇ ਕਿਹੜੇ ਦਿਨਾਂ ਵਿਚ ਔਰਤਾ ਦੀ ਜਨਣ ਸ਼ਕਤੀ ਸਿਖ਼ਰ 'ਤੇ ਹੁੰਦੀ ਹੈ?

ਔਰਤ ਦੀ ਮਾਹਵਾਰੀ ਆਮ ਤੌਰ 'ਤੇ 27 ਤੋਂ 33 ਦਿਨ ਤਕ ਦੇ ਚੱਕਰ ਵਿਚ ਆਉਂਦੀ ਹੈ। ਜਿਸ ਦਿਨ ਮਾਹਵਾਰੀ ਆਵੇ, ਉਸ ਨੂੰ ਪਹਿਲਾ ਦਿਨ ਗਿਣ ਕੇ ਅਗਲੇ 11 ਦਿਨ ਤੌਂ ਲੈ ਕੇ 18 ਦਿਨਾਂ ਤਕ ਕਦੀ ਵੀ ਅੰਡਾ ਫੱਟ ਕੇ ਤਿਆਰ ਹੋ ਸਕਦਾ ਹੈ। ਇਸ ਸਮੇਂ ਵਿਚ ਜੇ ਅੰਡੇ ਦਾ ਸ਼ੁਕਰਾਣੂ ਨਾਲ ਮੇਲ ਹੋ ਜਾਵੇ ਤਾਂ ਔਰਤ ਗਰਭ ਧਾਰਨ ਕਰ ਸਕਦੀ ਹੈ।

10. ਜਨਣ ਪ੍ਰਕਿਰਿਆ ਦਾ ਪੂਰਾ ਫਾਇਦਾ ਉਠਾਉਣ ਲਈ ਭੋਗ ਦੀ ਪ੍ਰਕਿਰਿਆ ਕੀ ਹੋਣੀ ਚਾਹੀਦੀ ਹੈ?

ਮਾਹਵਾਰੀ ਆਉਣ ਨੂੰ ਪਹਿਲਾ ਦਿਨ ਗਿਣ ਕੇ 11 ਤੋਂ 18 ਦਿਨ ਤਕ ਇਕ ਦਿਨ ਛੱਡ ਕੇ ਭੋਗ ਕਰਨਾ ਸਭ ਤੋਂ ਜ਼ਿਆਦਾ ਲਾਭਦਾਇਕ ਹੈ।

11. ਕੀ ਬਾਰ-ਬਾਰ ਗਰਭ ਦਾ ਗਿਰਨਾ ਵੀ ਬੇਅੋਲਾਦਪਣ ਹੈ?

ਬਾਰ-ਬਾਰ ਗਰਭ ਦਾ ਗਿਰਨਾ ਵੀ ਬੇਅੋਲਾਦਪਣ ਦੀ ਇਕ ਬੀਮਾਰੀ ਹੈ । ਡਾਕਟਰ ਦੀ ਜਿੰਮੇਵਾਰੀ ਜੋੜੇ ਦੀ ਝੋਲੀ ਵਿੱਚ ਤੰਦਰੁਸਤ ਬੱਚਾ ਪਾਉਣਾ ਹੁੰਦਾ ਹੈ । ਇਸ ਲਈ ਬੇਅੋਲਾਦ ਜੋੜੇ ਨੂੰ ਗਰਭ ਧਾਰਨ ਕਰਨ ਤੋਂ ਬਾਅਦ ਆਪਣੇ ਬੇਔਲਾਦਪਣ ਦੇ ਇਲਾਜ ਨੂੰ ਵਿੱਚੇ ਹੀ ਨਹੀ ਛੱਡ ਦੇਣਾ ਚਾਹੀਦਾ ਤੰਦਰੁਸਤ ਬੱਚੇ ਦੀ ਪ੍ਰਾਪਤੀ ਕਰਨ ਦਾ ਮਨੋਰਥ ਪੂਰਾ ਕਰਨਾ ਚਾਹੀਦਾ ਹੈ ।

12. ਆਈ. ਯੂ. ਆਈ. (Intrauterine Insemination) ਦੀ ਵਿਧੀ ਕੀ ਹੈ ?

ਬੇਔਲਾਦ ਜੋੜਿਆਂ ਦੇ ਇਲਾਜ ਦੀ ਇਹ ਇਕ ਐਸੀ ਵਿਧੀ ਹੈ ਜਿਸ ਦੁਆਰਾ ਮਰਦ ਦੇ ਸੋਧੇ ਹੋਏ ਸ਼ੁਕਰਾਣੂ ਔਰਤ ਦੀ ਬੱਚੇਦਾਨੀ ਵਿਚ ਸਿੱਧੇ ਇਕ ਟੀਕੇ ਰਾਹੀਂ ਰੱਖ ਦਿੱਤੇ ਜਾਂਦੇ ਹਨ। ਜਿਸ ਨਾਲ ਔਰਤ ਦੀ ਗਰਭ ਧਾਰਨ ਕਰਨ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਜੇਕਰ ਮਰਦ ਦੇ ਵੀਰਜ ਵਿੱਚ ਸੁਕਰਾਣੂ 2 ਕਰੋੜ ਪ੍ਰਤੀ ਮਿਲੀਲਿਟਰ ਤੋਂ ਘੱਟ ਅਤੇ 1.0 ਕਰੋੜ ਪ੍ਰਤੀ ਮਿਲੀਲਿਟਰ ਤੋ ਜਿਆਦਾ ਹੋਣ ਤਾਂ ਉਨ੍ਹਾ ਲਈ ਇਸ ਵਿਧੀ ਨੂੰ ਅਪਣਾਇਆ ਜਾਂਦਾ ਹੈ । ਇਕ ਮਹੀਨੇ (Cycle) ਵਿਚ ਇਸ ਵਿਧੀ ਦੀ ਸਫਲਤਾ 10-15 ਫੀਸਦੀ ਹੈ। ਕਈ ਵਾਰੀ ਆਈ.ਯੂ.ਆਈ. ਦੇ ਨਤੀਜੇ ਹੋਰ ਬਿਹਤਰ ਬਣਾਉਣ ਲਈ ਔਰਤਾ ਨੂੰ ਦਵਾਈ ਦੇ ਕੇ ਉਨ੍ਹਾਂ ਵਿਚ ਜ਼ਿਆਦਾ ਅੰਡੇ ਬਣਾਏ ਜਾਂਦੇ ਹਨ। ਟੈਸਟ ਟਿਊਬ ਬੇਬੀ ਨਾਲੋਂ ਇਹ ਢੰਗ ਬਹੁਤ ਸਰਲ ਤੇ ਸਸਤਾ ਹੈ। ਜਿਨ੍ਹਾਂ ਔਰਤਾ ਦੀ ਬੱਚੇਦਾਨੀ ਵਿਚ ਕੋਈ ਨੁਕਸ ਨਾ ਹੋਵੇ ਅਤੇ ਉਨ੍ਹਾਂ ਦੇ ਆਦਮੀਆਂ ਦੇ ਸ਼ੁਕਰਾਣੂ ਬਹੁਤ ਜ਼ਿਆਦਾ ਘੱਟ ਨਾ ਹੋਣ ਤਾਂ ਉਨ੍ਹਾਂ ਔਰਤਾਂ ਲਈ ਟੈਸਟ ਟਿਊਬ ਵਿਧੀ ਨਾਲੋਂ ਆਈ.ਯੂ.ਆਈ. ਨੂੰ ਪਹਿਲ ਦਿੱਤੀ ਜਾਂਦੀ ਹੈ। ਆਈ.ਯੂ.ਆਈ. ਵਿਚ ਪੈਸੇ ਵੀ ਬਹੁਤ ਘੱਟ ਖਰਚ ਆਉਂਦੇ ਹਨ ਅਤੇ ਔਰਤਾਂ ਨੂੰ ਸਰੀਰਕ ਅਤੇ ਦਿਮਾਗੀ ਤਨਾਉ ਦਾ ਘੱਟ ਸਾਹਮਣਾ ਕਰਨਾ ਪੈਂਦਾ ਹੈ।

13. ਟੈਸਟ ਟਿਊਬ ਬੇਬੀ ਦੀ ਵਿਧੀ ਕੀ ਹੈ?

ਇਸ ਤਕਨੀਕ ਰਾਹੀਂ ਅਸੀਂ ਬੱਚੇਦਾਨੀ ਵਿਚ ਹਾਰਮੋਨ ਦਵਾਈਆਂ ਨਾਲ 8 ਤੋਂ 10 ਅੰਡੇ ਬਣਾ ਕੇ ਅਲਟਰਾ ਸਾਊਂਡ ਦੀ ਮਦਦ ਨਾਲ ਔਰਤ ਦੇ ਸਰੀਰ ਵਿਚੋਂ ਬਾਹਰ ਕੱਢ ਕੇ ਪ੍ਰਯੋਗਸ਼ਾਲਾ ਵਿਚ ਉਨ੍ਹਾਂ ਦਾ ਮੇਲ ਮਰਦ ਦੇ ਸੋਧੇ ਹੋਏ ਸ਼ੁਕਰਾਣੂਆਂ ਨਾਲ ਕਰਵਾਉਂਦੇ ਹਾਂ। ਭਰੂਣ 4 ਤੋਂ 8 ਸੈੱਲ ਦਾ ਹੋ ਜਾਣ ਤੋਂ ਬਾਅਦ 2 ਭਰੂਣਾਂ ਨੂੰ ਅਲਟਰਾ ਸਾਉਂਡ ਦੀ ਮਦਦ ਨਾਲ ਔਰਤ ਦੀ ਬੱਚੇਦਾਨੀ ਵਿਚ ਰੱਖ ਦਿੰਦੇ ਹਾਂ। ਬਚੇ ਹੋਏ ਭਰੂਣਾ ਨੂੰ ਇਕ ਖਾਸ ਵਿਧੀ ਰਾਹੀਂ ਠੰਡਿਆਂ ਕਰ ਕੇ (Cryopreservation) ਭਵਿੱਖ ਦੀ ਵਰਤੋਂ ਲਈ ਸੰਭਾਲ ਲਿਆ ਜਾਂਦਾ ਹੈ। ਤਿੰਨ ਚਾਰ ਮਹੀਨੇ ਲਗਾਤਾਰ ਕੋਸ਼ਿਸ਼ ਕਰਨ ਨਾਲ ਔਰਤ ਨੂੰ ਗਰਭਧਾਰਨ ਕਰਨ ਵਿਚ 60-70 ਫੀਸਦੀ ਸਫਲਤਾ ਮਿਲ ਜਾਂਦੀ ਹੈ। ਇਹ ਵਿਧੀ ਔਰਤ ਅਤੇ ਮਰਦ ਦੋਵਾ ਲਈ ਲਾਭਦਾਇਕ ਹੈ।

14. ਇਕਸੀ ਦੀ ਵਿਧੀ ਕੀ ਹੁੰਦੀ ਹੈ?

ਇਕਸੀ ਦੀ ਤਕਨੀਕ ਟੈਸਟ ਟਿਊਬ ਬੇਬੀ ਵਰਗੀ ਹੈ। ਫ਼ਰਕ ਸਿਰਫ਼ ਏਨਾ ਕੀ ਹੈ ਕਿ ਇਕਸੀ ਰਾਹੀਂ ਅੰਡੇ ਦਾ ਉਭਵਰ ਕਰਵਾਉਣ ਵਾਸਤੇ ਅਸੀਂ ਇਕ ਹੀ ਸ਼ੁਕਰਾਣੂ ਨੂੰ ਲੈ ਕੇ ਇਕ ਖਾਸ ਮਸ਼ੀਨ ਰਾਹੀਂ ਉਸ ਦਾ ਟੀਕਾ ਅੰਡੇ ਵਿਚ ਲਗਾਉਂਦੇ ਹਾਂ। ਜੇਕਰ ਵੀਰਜ਼ ਵਿਚ ਕੋਈ ਸ਼ੁਕਰਾਣੂ ਨਾ ਹੋਵੇ ਤਾਂ ਜਨਣ ਅੰਗਾਂ ਜਿਵੇਂ ਅੰਡਕੋਸ਼ ਜਾਂ ਐਪੀਡਿਡਸਿਸ ਵਿਚੋਂ ਸ਼ੁਕਰਾਣੂ ਲੈ ਕੇ ਗਰਭ ਧਾਰਨ ਕਰਵਾਉਣ ਦੀ ਕੋਸ਼ਿਸ ਕਰਦੇ ਹਾਂ। ਜਿਹੜੇ ਮਰੀਜ਼ ਹੁਣ ਤਕ ਲਾਇਲਾਜ ਸਮਝੇ ਜਾਂਦੇ ਸਨ ਉਹ ਇਕਸੀ ਦੁਆਰਾ ਸੰਤਾਨਸੁਖ ਦੀ ਪ੍ਰਾਪਤੀ ਕਰ ਰਹੇ ਹਨ।

15. ਕੀ ਬੇਔਲਾਦਪਣ ਦੇ ਸੰਤਾਪ ਤੋਂ ਬਚਣ ਦਾ ਅੋਰਤਾ ਦਾ ਕੋਈ ਉਪਾਅ ਹੈ?

ਬੇਔਲਾਦਪਣ ਤੋਂ ਬਚਣ ਲਈ ਕੁਝ ਗੱਲਾਂ ਜਿਵੇਂ ਸਰੀਰਕ ਭਾਰ ਨੂੰ ਕਾਬੂ ਵਿਚ ਰੱਖਣਾ, ਨਸ਼ਾ ਨਾ ਕਰਨਾ, 25 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਵਿਆਹ ਕਰਵਾਉਣ ਤੇ ਬੱਚੇ ਪੈਦਾ ਕਰਨਾ, ਸਰੀਰਕ, ਮਾਨਸਿਕ ਤਨਾਉ ਅਤੇ ਪ੍ਰਦੂਸ਼ਤ ਵਾਤਾਵਰਨ ਤੋਂ ਬਚਣਾ, ਅਣਚਾਹੇ ਗਰਭ 'ਤੇ ਕਾਬੂ ਪਾਉਣਾ ਜ਼ਰੂਰੀ ਹਨ।

16. ਕੀ ਮਰਦਾਂ ਲਈ ਬੇਅੋਲਾਦਪਣ ਦੇ ਸੰਤਾਪ ਤੋ ਬਚਣ ਦਾ ਕੋਈ ਉਪਾਅ ਹੈ ?

ਟੱਰਕ ,ਬੱਸ ਡਰਾਇਵਰ ਹਲਵਾਈ, ਭੱਠੀਆ ਤੇ ਕੰਮ ਕਰਨ ਵਾਲੇ ਕਾਮਿਆ ਵਿਚ ਇਹ ਬੀਮਾਰੀ ਜਿਆਦਾ ਹੈ ਕਿਉਂਕਿ ਲੌੜ ਤੋ ਜਿਆਦਾ ਗਰਮੀ ਵੀ ਸ਼ੂਕਰਾਣੂਆ ਲਈ ਘਾਤਕ ਹੋ ਸਕਦੀ ਹੈ। ਐਕਸਰੇ ਅਤੇ ਹੋਰ ਤਿੱਖੀਆ ਕਿਰਨਾ ਵੀ ਸ਼ੁਕਰਾਣੂਆ ਲਈ ਨੁਕਸਾਨਦੇਹ ਹੁੰਦੀਆ ਹਨ । ਸਿਗਰਟ ਤੰਬਾਕੂ ਆਦਿ ਨਸ਼ੇ ਅੋਰਤਾ ਤੇ ਮਰਦਾ ਦੋਹਾਂ ਲਈ ਹੀ ਹਾਨੀਕਾਰਕ ਹਨ । ਇਸ ਦੀ ਵਰਤੋ ਨਾਲ ਮਰਦਾਂ ਵਿਚ ਸ਼ੁਕਰਾਣੂਆ ਦੀ ਗਿਣਤੀ ਘੱਟ ਜਾਂਦੀ ਹੈ। ।

17. ਬੇਔਲਾਦਪਣ ਦਾ ਇਲਾਜ ਕਿੱਥੋਂ ਤਕ ਸੰਭਵ ਹੈ?

ਅਜੋਕੇ ਸਮੇਂ ਵਿਚ ਹਰ ਤਰ੍ਹਾਂ ਦੇ ਬੇਔਲਾਦਪਣ ਦਾ ਇਲਾਜ ਸੰਭਵ ਹੈ। ਠੀਕ ਸਮੇਂ 'ਤੇ ਬੇਔਲਾਦ ਰੋਗਾਂ ਦੇ ਮਾਹਿਰ ਕੋਲੋ ਇਲਾਜ ਕਰਵਾਉਣ ਨਾਲ 70-08 ਫੀਸਦੀ ਔਰਤਾਂ ਦੀ ਗੋਦ ਹਰੀ –ਭਰੀ ਹੋ ਜਾਂਦੀ ਹੈ।