• ਘਰ /
  • ਬੇਔਲਾਦਪਣ ਦੇ ਇਲਾਜ ਦੀਆ ਵਿਧੀਆਂ

ਬੇਔਲਾਦਪਣ ਦੇ ਇਲਾਜ ਦੀਆ ਵਿਧੀਆਂ


ਹੁਣ ਹਰ ਤਰ੍ਹਾਂ ਦੇ ਬੇਔਲ਼ਾਦਪਣ ਦਾ ਇਲਾਜ ਸੰਭਵ ਹੈ ।

ਪਿਛਲੇ ਦੋ-ਤਿੰਨ ਦਹਾਕਿਆਂ ਵਿਚ ਬੇਔਲਾਦਪਣ ਦੇ ਇਲਾਜ ਲਈ ਬੇਮਿਸਾਲ ਤਰੱਕੀ ਹੋਈ ਹੈ। ਇਸ ਅਰਸੇ ਦੌਰਾਨ ਬੇਔਲਾਦਪਣ ਦਾ ਕਾਰਨ ਲੱਭਣ ਲਈ ਨਵੇਂ ਹਾਰਮੋਨ ਟੈਸਟਾਂ, ਮਸ਼ੀਨਾਂ, ਨਵੀਂ ਦਵਾਈਆਂ ਤੇ ਨਵੀਆਂ ਵਿਧੀਆਂ ਹੋਂਦ ਵਿਚ ਆਈਆ ਹਨ। ਇਸ ਦੇ ਸਿੱਟੇ ਵਜੋਂ ਹੁਣ ਨਾ ਕੇਵਲ ਬੇਔਲਾਦਪਣ ਦਾ ਠੀਕ ਕਾਰਣ ਲੱਭਣ ਵਿਚ ਮਦਦ ਮਿਲਦੀ ਹੈ ਸਗੋਂ ਸਮੇਂ ਤੇ ਪੈਸੇ ਦਾ ਖਰਚਾ ਵੀ ਕਾਫ਼ੀ ਘਟ ਗਿਆ ਹੈ ਤੇ ਸਫਲਤਾ ਦਰ ਵੀ ਕਈ ਗੁਣਾ ਵਧ ਗਈ ਹੈ।

ਬੇਔਲਾਦਪਣ ਦੇ ਇਲਾਹ ਲਈ ਮੋਟੇ ਤੌਰ 'ਤੇ ਤਿੰਨ ਤਰ੍ਹਾਂ ਦੇ ਡਾਕਟਰੀ ਇਲਾਜ ਮੌਜੂਦ ਹਨ:

  • 1. ਮੈਡੀਸਨਲ (ਸਿਰਫ਼ ਦਵਾਈਆਂ ਨਾਲ)
  • 2. ਚੀਰ-ਫਾੜ।
  • 3. ਜਣਨ ਪ੍ਰਕਿਆ ਦੀਆ ਸਹਾਇਕ ਵਿਧੀਆਂ।

ਮੈਡੀਸਨਲ: ਔਰਤਾਂ ਵਿਚ ਸਭ ਤੋਂ ਵੱਡਾ ਨੁਕਸ ਮਾਹਵਾਰੀ ਦਾ ਅਨਿਯਮਿਤ ਸਮੇਂ 'ਤੇ ਆਉਣਾ ਹੈ। ਇਥੌਂ ਤਕ ਕਿ ਕੁਆਰੀਆਂ ਕੁੜੀਆ ਜਿਨ੍ਹਾਂ ਦਾ ਸਰੀਰ ਮਰਦਾਂ ਵਾਂਗ ਸਡੌਲ, ਭਾਰਾ, ਚਿਹਰੇ ਅਤੇ ਸਰੀਰ 'ਤੇ ਅਣਚਾਹੇ ਵਾਲ ਹੁੰਦੇ ਹਨ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਇਹੋ ਜਿਹੀਆਂ ਔਰਤਾਂ ਦੀ ਅੰਡੇਦਾਨੀ ਵਿਚ ਪਾਣੀ ਦੀਆਂ ਗੁਥੀਆ ਹੁੰਦੀਆ ਹਨ। ਇਸ ਬਿਮਾਰੀ ਨੂੰ ਅਸੀੰ ਪੀ. ਸੀ. ਓ. ਐਸ. (PCOS–Poly Cystic Ovarian Syndrom) ਆਖਦੇ ਹਾਂ। ਇਸ ਬਿਮਾਰੀ ਨਾਲ ਅੰਡਾ ਠੀਕ ਨਹੀਂ ਬਣਦਾ ਤੇ ਮਾਹਵਾਰੀ ਠੀਕ ਸਮੇਂ 'ਤੇ ਨਹੀਂ ਆਉਂਦੀ। ਇਹੋ ਜਿਹੀਆਂ ਔਰਤਾ ਅਕਸਰ ਬੱਚਾ ਪੈਦਾ ਕਰਨ ਤੋਂ ਅਸਮਰਥ ਹੁੰਦੀਆ ਹਨ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਬਿਮਾਰੀ ਡਾਕਟਰੀ ਸਹਾਇਤਾ ਨਾਲ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਕਈ ਪੀ. ਸੀ. ਓ.ਐਸ. ਔਰਤਾ ਲਈ ਅੰਡੇਦਾਨੀ ਵਿੱਚ ਅਲਟਰਾਸਾਊਂਡ ਦੀ ਨਿਗਰਾਨੀ ਹੇਠ ਪਾਣੀ ਕੱਢਣ (Ovarian Drilling) ਦੀ ਜ਼ਰੂਰਤ ਹੁੰਦੀ ਹੈ। ਅਜਿਹੀਆਂ ਔਰਤਾ ਪਾਣੀ ਕੱਢਣ ਤੋ ਬਾਅਦ ਗਰਭਵਤੀ ਹੋ ਜਾਂਦੀਆਂ ਹਨ।

ਕਈ ਵਾਰੀ ਘੱਟ ਸ਼ੁਕਰਾਣੂਆਂ ਵਾਲੇ ਮਰਦ ਵੀ ਦਵਾਈ ਖਾ ਕੇ ਆਪਣੇ ਸ਼ੁਕਰਾਣੂਆਂ ਦੀ ਗਿਣਤੀ ਠੀਕ ਕਰ ਸਕਦੇ ਹਨ।

ਚੀਰ-ਫਾੜ: ਹੁਣ ਅਸੀ ਦੂਰਬੀਨੀ ਉਪਰੇਸ਼ਨ ਨਾਲ ਟਿਊਬਾ ਖੋਲ੍ਹਣ (Laparoscopy)ਤੇ ਬੱਚੇਦਾਨੀ ਦਾ ਨੁਕਸ (Hysteroscopy) ਦੂਰ ਕਰ ਸਕਦੇ ਹਾਂ । ਉਪਰੇਸ਼ਨ ਤੋ ਬਾਅਦ ਬੇਔਲਾਦ ਜੋੜਾ ਕੁਦਰਤੀ ਪ੍ਰਕ੍ਰਿਆ ਨਾਲ ਹੀ ਮਾਂ ਬਾਪ ਬਣ ਸਕਦੇ ਹਨ ।

ਜਣਨ ਪ੍ਰਕ੍ਰਿਆ ਦੀਆ ਸਹਾਇਕ ਵਿਧੀਆਂ

i) ਆਈ.ਯੂ. ਆਈ. (Intrauterine Insemination)

ਬੇਔਲਾਦ ਜੋੜਿਆ ਦੇ ਇਲਾਜ ਦੀ ਇਹ ਇਕ ਐਸੀ ਵਿਧੀ ਹੈ ਜਿਸ ਦੁਆਰਾ ਮਰਦ ਦੇ ਸੋਧੇ ਹੋਏ ਸ਼ੁਕਰਾਣੂ ਔਰਤ ਦੀ ਬੱਚੇਦਾਨੀ ਵਿਚ ਸਿੱਧੇ ਇਕ ਟੀਕੇ ਰਾਹੀਂ ਰੱਖ ਦਿੱਤੇ ਜਾਂਦੇ ਹਨ। ਜਿਸ ਨਾਲ ਔਰਤ ਦੀ ਗਰਭ ਧਾਰਨ ਕਰਨ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਇਕ ਮਹੀਨੇ (One Cycle) ਵਿਚ ਇਸ ਵਿਧੀ ਦੀ ਸਫਲਤਾ 10-15 ਫੀਸਦੀ ਹੈ। ਕਈ ਵਾਰੀ ਆਈ.ਯੂ.ਆਈ ਦੇ ਨਤੀਜੇ ਹੋਰ ਬਿਹਤਰ ਬਣਾਉਣ ਲਈ ਔਰਤਾ ਨੂੰ ਦਵਾਈ ਦੇ ਕੇ ਉਨ੍ਹਾਂ ਵਿਚ ਜ਼ਿਆਦਾ ਅੰਡੇ ਬਣਾਏ ਜਾਂਦੇ ਹਨ। ਟੈਸਟ ਟਿਊਬ ਬੇਬੀ ਨਾਲੋਂ ਇਹ ਢੰਗ ਬਹੁਤ ਸਰਲ ਤੇ ਸਸਤਾ ਹੈ। ਜਿਨ੍ਹਾਂ ਔਰਤਾਂ ਦੀ ਬੱਚੇਦਾਨੀ ਵਿਚ ਕੋਈ ਨੁਕਸ ਨਾ ਹੋਵੇ ਅਤੇ ਉਨ੍ਹਾਂ ਦੇ ਆਦਮੀਆਂ ਦੇ ਸ਼ੁਕਰਾਣੂ ਬਹੁਤ ਜ਼ਿਆਦਾ ਘੱਟ ਨਾ ਹੋਣ ਤਾਂ ਉਨ੍ਹਾਂ ਔਰਤਾ ਲਈ ਟੈਸਟ ਟਿਊਬ ਬੇਬੀ ਦੀ ਵਿਧੀ ਨਾਲੋਂ ਆਈ.ਯੂ.ਆਈ. ਨੂੰ ਪਹਿਲ ਦਿੱਤੀ ਜਾਂਦੀ ਹੈ।ਆਈ.ਯੂ.ਆਈ. ਵਿਚ ਪੈਸੇ ਵੀ ਬਹੁਤ ਘੱਟ ਖਰਚ ਆਉਂਦੇ ਹਨ ਅਤੇ ਔਰਤਾਂ ਨੂੰ ਸਰੀਰਕ ਅਤੇ ਦਿਮਾਗੀ ਤਨਾਉ ਦਾ ਘੱਟ ਸਾਹਮਣਾ ਕਰਨਾ ਪੈਂਦਾ ਹੈ।ਆਈ.ਯੂ.ਆਈ ਔੋਰਤ ਦੇ ਪਤੀ ਜਾਂ ਜਰੂਰਤ ਹੋਣ ਤੇ ਮੰਗਵੇ ਸ਼ੁਕਰਾਣੂ ਨਾਲ ਕੀਤੀ ਜਾਂਦੀ ਹੈ ।


ਆਈ.ਯੂ.ਆਈ. ਵਿਧੀ ਨਾਲ ਕਿੰਨ੍ਹਾਂ ਨੂੰ ਫਾਇਦਾ ਹੁੰਦਾ ਹੈ?

  • 1. ਜਿਨ੍ਹਾਂ ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ 2 ਕਰੋੜ ਪ੍ਰਤੀ ਮਿਲੀਲਿਟਰ ਤੋ ਘੱਟ ਅਤੇ 1 ਕਰੋੜ ਮਿਲੀਲਿਟਰ ਤੋ ਜਿਆਦਾ ਹੋਣ ।
  • 2. ਜਜਿਨ੍ਹਾਂ ਔਰਤਾ ਦੀ ਬੱਚੇਦਾਨੀ ਦੇ ਹੇਠਲੇ ਭਾਗ (Cervis) ਵਿਚ ਨੁਕਸ ਹੁੰਦਾ ਹੈ ।
  • 3. ਉਹ ਜੋੜੇ ਜਿਨ੍ਹਾਂ ਵਿਚ ਬੇਔਲਾਦਪਣ ਦਾ ਕੋਈ ਕਾਰਨ (Unexplained Infertility) ਪਤਾ ਨਹੀਂ ਲਗਦਾ ।

ii) ਟੈਸਟ ਟਿਊਬ ਬੇਬੀ:

ਜਨਾਨਾ ਜਾਂ ਮਰਦਾਨਾ ਕਾਰਨਾਂ ਕਰਕੇ ਜਦ ਕੋਈ ਔਰਤ ਗਰਭ ਧਾਰਨ ਕਰਨ ਜਾਂ ਬੱਚਾ ਪੈਦਾ ਕਰਨ ਵਿਚ ਅਸਫਲ ਹੋ ਜਾਵੇ ਤਾਂ ਔਰਤ ਨੂੰ ਗ਼ੈਰ-ਕੁਦਰਤੀ ਤਰੀਕੇ ਨਾਲ ਸਾਰੇ ਲੋੜੀਂਦੇ ਹਾਰਮੋਨ ਜ਼ਿਆਦਾ ਮਿਕਦਾਰ ਵਿਚ ਦੇ ਕੇ , ਜ਼ਿਆਦਾ ਅੰਡੇ ਬਣਾ ਕੇ, ਅੰਡਿਆਂ ਨੂੰ ਅੰਡੇਦਾਨੀ 'ਚੋਂ ਬਾਹਰ ਕੱਢ ਕੇ, ਆਦਮੀ ਦੇ ਸ਼ੁਕਰਾਣੂ ਇਕੱਠੇ ਕਰ ਕੇ ਉਨ੍ਹਾਂ ਨੂੰ ਸੋਧਣ ਤੋਂ ਬਾਅਦ ਪ੍ਰਯੋਗਸ਼ਾਲਾ ਵਿਚ ਅੰਡੇ ਨਾਲ ਉਭਵਰਨ ਕਰਵਾ ਕੇ ਭਰੂਣਾਂ ਨੂੰ ਔਰਤ ਦੀ ਬੱਚੇਦਾਨੀ ਵਿਚ ਰਖ ਕੇ ਅਤੇ ਗਰਭ ਧਾਰਨ ਕਰਵਾ ਕੇ ਬੱਚਾ ਪੈਦਾ ਕੀਤਾ ਜਾਂਦਾ ਹੈ। ਇਸ ਵਿਧੀ ਨੂੰ ਟੈਸਟ ਟਿਊਬ ਬੇਬੀ ਕਿਹਾ ਜਾਂਦਾ ਹੈ।

iii) ਇਕਸੀ (ICSI-Intracytoplasmic Sperm Injection)

ਇਕਸੀ ਟੈਸਟ ਟਿਊਬ ਬੇਬੀ ਦੀ ਇਕ ਸੋਧੀ ਹੋਈ ਵਿਧੀ ਹੈ। ਫਰਕ ਸਿਰਫ਼ ਏਨਾ ਹੈ ਕਿ ਇਕਸੀ ਵਿਚ ਅੰਡੇ ਤੇ ਸ਼ੁਕਰਾਣੂ ਦਾ ਮੇਲ ਕੁਦਰਤੀ ਤੌਰ 'ਤੇ ਨਹੀਂ ਕਰਵਾਇਆ ਜਾਂਦਾ ਬਲਕਿ ਔਰਤ ਦੇ ਅੰਡੇ ਵਿਚ ਇਕ ਖ਼ਾਸ ਵਿਧੀ ਨਾਲ ਮਰਦ ਦੇ ਸ਼ੁਕਰਾਣੂ ਦਾ ਟੀਕਾ ਲਾਇਆ ਜਾਂਦਾ ਹੈ ਜਿਸ ਨਾਲ ਅੰਡੇ ਦੇ ਉਭਵਰਨ ਹੋਣ ਦੀ ਸੰਭਾਵਨਾ ਕਰੀਬ 90 ਫੀਸਦੀ ਹੋ ਜਾਂਦੀ ਹੈ। ਇਸ ਤਰ੍ਹਾਂ ਤਿਆਰ ਕੀਤੇ ਭਰੂਣ ਨੂੰ ਔਰਤ ਦੀ ਬੱਚੇਦਾਨੀ ਵਿਚ ਰੱਕ ਦਿੱਤਾ ਜਾਂਦਾ ਹੈ।ਜੇਕਰ ਮਰਦ ਦਾ ਵੀਰਜ਼ ਸ਼ੁਕਰਾਣੂ ਰਹਿਤ ਹੋਵੇ ਤਾਂ ਉਸ ਦੇ ਅੰਡਕੋਸ਼ ਜਾਂ ਐਪਡੀਡਿਡਮਿਸ ਵਿੱਚ ਸੂਈ ਪਾ ਕੇ ਜਾਂ ਚੀਰ-ਫਾੜ ਕਰਕੇ ਲੋੜੀਂਦੇ ਸ਼ੁਕਰਾਣੂ ਪ੍ਰਾਪਤ ਕਰ ਲਏ ਜਾਂਦੇ ਹਨ ।

ਟੈਸਟ ਟਿਊਬ ਬੇਬੀ/ਇਕਸੀ ਵਿਧੀ ਦਾ ਕਿਹੜੇ ਮਰੀਜ਼ਾ ਨੂੰ ਫਾਇਦਾ ਹੋ ਸਕਦਾ ਹੈ?

  • 1. ਜਿਨ੍ਹਾਂ ਔਰਤਾਂ ਦੀਆਂ ਟਿਊਬਾਂ ਬੰਦ ਹੋਣ।
  • 2. ਜਿਜਿਨ੍ਹਾਂ ਔਰਤਾਂ ਦੀਆਂ ਚੀਰ ਫਾੜ ਕਰ ਕੇ, ਕਿਸੇ ਕਾਰਨ ਕਰਕੇ ਟਿਊਬਾਂ ਬਾਹਰ ਕੱਢ ਦਿੱਤੀਆਂ ਜਾਣ ਜਾਂ ਨਕਾਰਾ ਹੋ ਜਾਣ।
  • 3. ਟਿਊਬਾਂ ਇਨਫੈਕਸ਼ਨ ਕਰਕੇ ਖਰਾਬ ਹੋ ਜਾਣ।
  • 4. ਜਿਨ੍ਹਾਂ ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਇਕ ਕਰੌੜ ਤੋ ਘੱਟ ਹੋਵੇ ਪਰ ਅੱਧੇ ਕਰੋੜ ਤੋਂ ਜ਼ਿਆਦਾ ਹੋਵੇ।
  • 5. ਇੰਡੋਮਿਟਰੋਸਿਸ
  • 6. ਜਿਨ੍ਹਾਂ ਮਰੀਜ਼ਾ ਦਾ 5-6 ਵਾਰ ਆਈ. ਯੂ. ਆਈ. ਲ਼ਗਾਤਾਰ ਫੇਲ੍ਹ ਹੋ ਜਾਏ।
  • 7. ਜਿਨ੍ਹਾਂ ਔਰਤਾ ਵਿਚ ਗਰਭ ਨਾ ਠਹਿਰਣ ਦਾ ਕੋਈ ਕਾਰਨ ਨਾ ਪਤਾ ਲਗੇ।

ਸਫਲਤਾ ਦੀ ਦਰ:- ਟੈਸਟ ਟਿਊਬ ਬੇਬੀ ਤੇ ਇਕਸੀ ਦੀ ਸਫਲਤਾ ਦੀ ਦਰ ਇਕ ਵਾਰੀ ਵਿੱਚ ਤਕਰੀਬਨ 40 ਫੀਸਦੀ ਹੈ ।