• ਘਰ /
  • ਜੇਕਰ ਬੇਔਲਾਦਪਣ ਦਾ ਕੋਈ ਕਾਰਨ ਨਾ ਲੱਭੇ

ਜੇਕਰ ਬੇਔਲਾਦਪਣ ਦਾ ਕੋਈ ਕਾਰਨ ਨਾ ਲੱਭੇ

Unexplained infertility generally means the physician failed to find the True cause of your infertility-Dr Norbert Gleicher

ਤਕਰੀਬਨ ਦੋ-ਤਿੰਨ ਦਹਾਕੇ ਪਹਿਲਾਂ 50 ਫੀਸਦੀ ਤੋ ਵੀ ਵਧੇਰੇ ਅਜਿਹੇ ਜੋੜੇ ਸਨ ਜਿਨ੍ਹਾਂ 'ਚ ਸਾਨੂੰ ਬੇਔਲਾਦਪਣ ਦਾ ਕੋਈ ਕਾਰਨ ਨਹੀਂ ਸੀ ਲੱਭਦਾ ਤੇ ਉਹ ਮਾਤਾ ਪਿਤਾ ਨਹੀਂ ਬਣ ਸਕਦੇ ਸਨ। ਭਾਵੇਂ ਹੁਣ ਕਈ ਨਵੇਂ ਟੈਸਟ ਆ ਗਏ ਹਨ ਪਰ ਇਸਦੇ ਬਾਵਜੂਦ ਵੀ ਸਾਨੂੰ 10-20 ਫੀਸਦੀ ਬੇਔਲਾਦ ਜੋੜਿਆਂ 'ਚ ਬੇਔਲਾਦਪਣ ਦਾ ਕੋਈ ਕਾਰਨ ਨਹੀਂ ਲੱਭਦਾ। ਅਜਿਹੇ ਜੋੜਿਆ ਨੂੰ ਮੈਂ ਦੱਸਣਾ ਚਾਹਾਂਗਾ ਕਿ ਕੁਝ ਕਾਰਨ ਅਜਿਹੇ ਹੁੰਦੇ ਹਨ ਜਿਹੜੇ ਟੈਸਟਾਂ 'ਚ ਆਉਂਦੇ ਹੀ ਨਹੀਂ ਪਰ ਹੁਣ ਨਵੀਨਤਮ ਵਿਧੀਆਂ ਰਾਹੀਂ ਉਹ ਮਾਤਾ ਪਿਤਾ ਜ਼ਰੂਰ ਬਣ ਸਕਦੇ ਹਨ। ਇਨ੍ਹਾਂ 'ਚੋਂ ਮੁੱਖ ਕਾਰਨ ਹਨ:

ਟਿਊਬਾਂ ਦੇ ਧਾਗੇਦਾਰ ਸਿਰੇ 'ਚ ਨੁਕਸ

ਅੰਡੇ ਨੂੰ ਅੰਡੇਦਾਨੀ ਵਿਚੋਂ ਨਿਕਲਣ ਤੋਂ ਬਾਅਦ ਇਕਦਮ ਫੜ ਕੇ ਟਿਊਬਾਂ ਵਿਚ ਭੇਜਣ ਵਾਲੇ ਧਾਗੇਦਾਰ ਸਿਰੇ ਵਿਚ ਕੋਈ ਨੁਕਸ ਹੋਣ ਕਰਕੇ ਇਹ ਸਿਰਾ ਅੰਡੇ ਨੂੰ ਫੜ ਨਹੀਂ ਸਕਦਾ।

ਹਾਰਮੋਨ ਦੀ ਘਾਟ

ਬੱਚੇਦਾਨੀ ਦੀ ਅੰਦਰਲੀ ਤਹਿ ਜਿਥੇ ਭਰੂਣ ਜਾ ਕੇ ਟਿਕਦਾ ਹੈ। ਕਈ ਔਰਤਾ 'ਚ ਪ੍ਰੋਜੂਸਟਰੋਨ ਜਾਂ ਇਸਟਰੋਜਨ ਹਾਰਮੋਨ ਦੀ ਘਾਟ ਹੋਣ ਕਰਕੇ ਇਹ ਤਹਿ ਠੀਕ ਨਹੀਂ ਬਣਦੀ ਤੇ ਭਰੂਣ ਟਿਕ ਨਹੀਂ ਸਕਦਾ।

ਇਨਫੈਕਸ਼ਨ

ਔਰਤਾ 'ਚ ਮਾਇਕੋਪਲਾਜ਼ਮਾ ਤੇ ਕਲੈਮੀਡੀਆ ਨਾਂ ਦੇ ਕੀਟਾਣੂ ਇਨਫੈਕਸ਼ਨ ਦਾ ਕਾਰਨ ਬਣ ਕੇ ਬੇਔਲਾਦਪਣ ਦਾ ਕਾਰਨ ਬਣ ਜਾਂਦੇ ਹਨ। ਕਈ ਵਾਰ ਇਨ੍ਹਾਂ ਕੀਟਾਣੂਆਂ ਦੀ ਗਿਣਤੀ ਏਨੀ ਜ਼ਿਆਦਾ ਘੱਟ ਹੁੰਦੀ ਹੈ ਕਿ ਟੈਸਟ ਵਿਚ ਆਉਂਦੇ ਹੀ ਨਹੀਂ ਤੇ ਬੇਅੋਲਾਦਪਣ ਦਾ ਕਾਰਨ ਨਹੀਂ ਲੱਭਦਾ।

ਜਨਣ ਅੰਗਾ ਦੀ ਟੀ.ਬੀ.

ਇਸ ਟੀ.ਬੀ ਦੇ ਸਾਧਾਰਣ ਟੈਸਟਾਂ ਰਾਹੀਂ ਪਤਾ ਨਹੀਂ ਲੱਗਦਾ।ਪਰ ਹੁਣ ਖ਼ਾਸ ਕਿਸਮ ਦੇ ਖੂਨ ਦੇ ਟੈਸਟਾਂ ਰਾਹੀਂ ਇਸ ਦਾ ਪਤਾ ਲੱਗ ਜਾਂਦਾ ਹੈ, ਅਜਿਹੀਆਂ ਔਰਤਾ ਮਾਂ ਬਣ ਸਕਦੀਆਂ ਹਨ।

ਸ਼ੁਕਰਾਣੂਆਂ ਦਾ ਸਮੇਂ ਤੋਂ ਪਹਿਲਾਂ ਪੱਕਣਾ

ਕਿਸੇ ਕਾਰਨ ਸ਼ੁਕਰਾਣੂ ਸਮੇਂ ਤੋਂ ਪਹਿਲਾਂ ਪੱਕ ਕੇ ਤਿਆਰ ਹੋ ਜਾਂਦੇ ਹਨ ਤੇ ਠੀਕ ਸਮੇਂ ਤੇ ਅੰਡੇ ਦੀ ਝਿੱਲੀ ਨੂੰ ਪਾਰ ਨਹੀਂ ਕਰ ਸਕਦੇ ਜਿਸ ਕਰਕੇ ਅੰਡੇ ਦਾ ਉਭਵਰਨ ਨਹੀਂ ਹੁੰਦਾ।

ਸ਼ੁਕਰਾਣੂਆਂ ਵਿਚ ਨੁਕਸ

ਕਈ ਵਾਰ ਵੀਰਜ਼ ਵਿਚ ਸ਼ੁਕਰਾਣੂਆਂ ਦੀ ਗਿਣਤੀ, ਬਣਾਵਟ ਤੇ ਚਾਲ ਬਿਲਕੁਲ ਠੀਕ ਹੁੰਦੀ ਹੈ ਪਰ ਸ਼ੁਕਰਾਣੂ ਵਿਚ ਐਕਰੋਸੀਨ ਨਾਂ ਦੇ ਇਕ ਮਹੱਤਵਪੂਰਨ ਤੱਤ ਦੀ ਘਾਟ ਹੋਣ ਕਰਕੇ ਇਹ ਸ਼ੁਕਰਾਣੂ ਅੰਡੇ 'ਚ ਪ੍ਰਵੇਸ਼ ਨਹੀਂ ਕਰ ਸਕਦਾ।

ਅੰਡੇ ਵੱਲੋ ਅਸਵੀਕਾਰਤਾ

ਔਰਤ ਦਾ ਅੰਡਾ ਕਈ ਵਾਰੀ ਸ਼ੁਕਰਾਣੂ ਨੂੰ ਇਕ ਓਪਰੀ ਵਸਤੂ ਸਮਝ ਕੇ ਸਵੀਕਾਰਦਾ ਹੀ ਨਹੀਂ ਜਿਸ ਕਰਕੇ ਸ਼ੁਕਰਾਣੂ ਅੰਡੇ ਦੀ ਬਾਹਰਲੀ ਝਿੱਲੀ ਨਾਲ ਨਹੀਂ ਜੁੜ ਸਕਦਾ।

ਆਈ. ਯੂ. ਆਈ. (Intrauterine Inseination)

ਬੇਔਲਾਦ ਜੋੜਿਆ ਦੇ ਇਲਾਜ ਦੀ ਇਹ ਇਕ ਐਸੀ ਵਿਧੀ ਹੈ ਜਿਸ ਦੁਆਰਾ ਮਰਦ ਦੇ ਸੋਧੇ ਹੋਏ ਸ਼ੁਕਰਾਣੂ ਔਰਤ ਦੀ ਬੱਚੇਦਾਨੀ ਵਿਚ ਸਿੱਧੇ ਇਕ ਟੀਕੇ ਰਾਹੀਂ ਰੱਖ ਦਿੱਤੇ ਜਾਂਦੇ ਹਨ। ਜਿਸ ਨਾਲ ਔਰਤ ਦੀ ਗਰਭ ਧਾਰਨ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਕਈ ਵਾਰੀ ਆਈ.ਯੂ. ਆਈ. ਦੇ ਨਤੀਜੇ ਹੋਰ ਬਿਹਤਰ ਬਣਾਉਣ ਲਈ ਔਰਤਾਂ ਨੂੰ ਦਵਾਈ ਦੇ ਕੇ ਉਨ੍ਹਾਂ ਵਿਚ ਜ਼ਿਆਦਾ ਅੰਡੇ ਬਣਾਏ ਜਾਂਦੇ ਹਨ। ਟੈਸਟ ਟਿਊਬ ਬੇਬੀ ਨਾਲੋਂ ਇਹ ਢੰਗ ਬਹੁਤ ਸਰਲ ਤੇ ਸਸਤਾ ਹੈ। ਆਈ. ਯੂ ਆਈ. ਔਰਤ ਦੀ ਪਤੀ ਜਾਂ ਜਰੂਰਤ ਹੋਣ ਤੇ ਮੰਗਵੇ ਸ਼ੁਕਰਾਣੂ ਨਾਲ ਕੀਤੀ ਜਾਂਦੀ ਹੈ।

ਸਫਲਤਾ ਦੀ ਦਰ : ਇਕ ਵਾਰ (Cycle) ਵਿਚ ਇਸ ਵਿਧੀ ਦੀ ਸਫਲਤਾ 10-15 ਫੀਸਦੀ ਹੈ ।

ਟੈਸਟ ਟਿਊਬ ਬੇਬੀ:

ਜਨਾਨਾ ਜਾਂ ਮਰਦਾਨਾ ਕਾਰਨਾਂ ਕਰਕੇ ਜਦ ਕੋਈ ਔਰਤ ਗਰਭ ਧਾਰਨ ਕਰਨ ਜਾਂ ਬੱਚਾ ਪੈਦਾ ਕਰਨ ਵਿਚ ਅਸਫਲ ਹੋ ਜਾਵੇ ਤਾਂ ਔਰਤ ਨੂੰ ਗ਼ੈਰ-ਕੁਦਰਤੀ ਤਰੀਕੇ ਨਾਲ ਸਾਰੇ ਲੋੜੀਂਦੇ ਹਾਰਮੋਨ ਜ਼ਿਆਦਾ ਮਿਕਦਾਰ ਵਿਚ ਦੇ ਕੇ ਜ਼ਿਆਦਾ ਅੰਡੇ ਬਣਾ ਕੇ, ਅੰਡਿਆ ਨੂੰ ਅੰਡੇਦਾਨੀ 'ਚੋ ਬਾਹਰ ਕੱਢ ਕੇ, ਆਦਮੀ ਦੇ ਸ਼ੁਕਰਾਣੂ ਇੱਕਠੇ ਕਰ ਕੇ ਉਨ੍ਹਾਂ ਨੂੰ ਸੋਧਣ ਤੌ ਬਾਅਦ ਪ੍ਰਯੋਗਸ਼ਾਲਾ ਵਿਚ ਅੰਡੇ ਨਾਲ ਉਭਵਰਨ ਕਰਵਾ ਕੇ ਭਰੂਣਾਂ ਨੂੰ ਔਰਤ ਦੀ ਬੱਚੇਦਾਨੀ ਵਿਚ ਰਖ ਕੇ ਜਦ ਗਰਭ ਧਾਰਨ ਕਰਵਾ ਕੇ ਬੱਚਾ ਪੈਦਾ ਕੀਤਾ ਜਾਂਦਾ ਹੈ ਤਾਂ ਇਸ ਵਿਧੀ ਨੂੰ ਟੈਸਟ ਬੇਬੀ ਕਹਿੰਦੇ ਹਨ।

ਸਫਲਤਾ ਦੀ ਦਰ: ਇਕ ਮਹੀਨੇ (One Cylcle) ਵਿਚ ਸਫਲਤਾ ਦੀ ਦਰ ਤਕਰੀਬਨ 40 ਫੀਸਦੀ ਹੈ।

ਇਕਸੀ (ICSI-Intracytoplasmic Sperm Injection)

ਇਕਸੀ ਟੈਸਟ ਟਿਊਬ ਬੇਬੀ ਦੀ ਇਕ ਸੋਧੀ ਹੋਈ ਵਿਧੀ ਹੈ। ਫਰਕ ਸਿਰਫ਼ ਏਨਾ ਹੈ ਕਿ ਇਕਸੀ ਵਿਚ ਅੰਡੇ ਤੇ ਸ਼ੁਕਰਾਣੂ ਦਾ ਮੇਲ ਕੁਦਰਤੀ ਤੌਰ 'ਤੇ ਨਹੀਂ ਕਰਵਾਇਆ ਜਾਂਦਾ ਬਲਕਿ ਔਰਤ ਦੇ ਅੰਡੇ ਵਿਚ ਇਕ ਖ਼ਾਸ ਵਿਧੀ ਨਾਲ ਮਰਦ ਦੇ ਸ਼ੁਕਰਣੂ ਦਾ ਟੀਕਾ ਲਾਇਆ ਜਾਂਦਾ ਹੈ ਜਿਸ ਨਾਲ ਅੰਡੇ ਦੇ ਉਭਵਰਨ ਹੋਣ ਦੀ ਸੰਭਾਵਨਾ ਕਰੀਬ 90 ਫੀਸਦੀ ਹੋ ਜਾਂਦੀ ਹੈ। ਇਸ ਤਰਾਂ੍ਹ ਤਿਆਰ ਕੀਤੇ ਭਰੂਣ ਨੁੰ ਔਰਤ ਦੀ ਬੱਚੇਦਾਨੀ ਵਿਚ ਰੱਕ ਦਿੱਤਾ ਜਾਂਦਾ ਹੈ।

ਸਫਲਤਾ ਦੀ ਦਰ: ਇਕਸੀ ਦੀ ਸਫਲਤਾ ਦੀ ਦਰ ਤਕਰੀਬਨ 40% ਹੈ।