• ਘਰ /
  • ਪਵਿੱਤਰ ਸ਼ਹਿਰ ਅੰਮ੍ਰਿਤਸਰ ਬਾਰੇ

ਪਵਿੱਤਰ ਸ਼ਹਿਰ ਅੰਮ੍ਰਿਤਸਰ ਬਾਰੇ


ਅੰਮ੍ਰਤਿਸਰ ਸ਼ਹਰਿ ਦੀ ਨੀਂਹ 1577 ਵਿੱਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰੱਖੀ ਗਈ ਸੀ। ਅੰਮ੍ਰਤਿਸਰ (ਜਾਂ ਅੰਮ੍ਰਿਤਸਰ; ਮਤਲਬ: "ਅੰਮ੍ਰਤਿ ਦਾ ਸਰੋਵਰ") ਪੰਜਾਬ ਦਾ ਇੱਕ ਸਰਹੱਦੀ ਸ਼ਹਰਿ ਹੈ ਇਹ ਸਿੱਖ ਧਰਮ ਦਾ ਧਾਰਮਕਿ ਅਤੇ ਸੱਭਆਿਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਬੋਲੀ ਹੈ । ਇਸ ਦੀ ਸ਼ਹਿਰੀ ਆਬਾਦੀ ਕਰੀਬ 10,00,000 ਅਤੇ ਸਾਰੇ ਜ਼ਿਲੇ ਦੀ 30,00,000 ਦੇ ਕਰੀਬ ਵਿੱਚ ਹੈ । ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।

ਸ਼੍ਰੀ ਹਰਮਿੰਦਰ ਸਾਹਬਿ, ਜਿਸਨੂੰ ਦਰਬਾਰ ਸਾਹਬਿ ਦੇ ਨਾਂ ਨਾਲ ਵੀ ਜਾਣਆਿ ਜਾਂਦਾ ਹੈ, ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਕਿ ਅਸਥਾਨ ਹੈ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਗਿਰਾਨੀ ਹੇਠ ਹਰਮਿੰਦਰ ਸਾਹਬਿ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ 1604 ਵਿੱਚ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਬਿ ਤੇ 1830 ਦੇ ਦਹਾਕੇ ਵਿੱਚ ਸੋਨੇ ਦੀ ਪਰਤ ਚੜਵਾਈ ਜਿਸ ਕਰਕੇ ਇਸ ਨੂੰ ਸਵਰਨ ਮੰਦਿਰ ਵੀ ਕਿਹਾ ਜਾਂਦਾ ਹੈ। ਹਰਮਿੰਦਰ ਸਾਹਬਿ ਦੀ ਵਾਸਤੂ ਸ਼ਿਲਪ ਉੱਤੇ ਅਰਬੀ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਬਿ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਰਿਕੇ ਦੇ ਵਿਅਕਤੀ ਲਈ ਹੈ।

    ਸ਼ਹਿਰ ਤੇ ਆਸ ਪਾਸ ਦੇ ਦੇਖਣ ਯੋਗ ਸਥਾਨ
  • ਸ੍ਰੀ ਦਰਬਾਰ ਸਾਹਿਬ
  • ਰਾਮ ਤੀਰਥ ਮੰਦਿਰ
  • ਦੁਰਗਿਆਨਾ ਮੰਦਿਰ
  • ਜਲ੍ਹਿਆਵਾਲਾ ਬਾਗ
  • ਵਾਹਗਾ ਬਾਰਡਰ
  • ਖਾਲਸਾ ਕਾਲਜ
  • ਗੁਰੁ ਨਾਨਕ ਦੇਵ ਯੂਨੀਵਰਸਿਟੀ
  • ਕਿਲ੍ਹਾ ਗੋਬਿੰਦਗੜ੍ਹ
  • ਜੰਗੀ ਯਾਦਗਾਰ
  • ਸਾਡਾ ਪਿੰਡ
2016 ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਸੁੰਦਰਤਾ ਲਈ ਇਕ ਮੁੱਖ ਰੂਪ ਦਿੱਤਾ ਗਿਆ ।