ਬੇਔਲਾਦ ਜੋੜਿਆ 'ਚ ਤਕਰੀਬਨ 40% ਔਰਤਾਂ ਆਪਣੇ ਆਦਮੀਆਂ ਕਰਕੇ ਬੇਔਲਾਦ ਹੁੰਦੀਆਂ ਹਨ। ਇਹਨਾਂ ਆਦਮੀਆਂ 'ਚ 90% 'ਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਜਾਂ ਇਹਨਾਂ 'ਚ ਨੁਕਸ ਹੁੰਦਾ ਹੈ, 5% 'ਚ ਸ਼ੁਕਰਾਣੂ ਦੇ ਬਾਹਰ ਆਉਣ ਵਾਲੀ ਪ੍ਰਣਾਲੀ (ਐਪਡੀਡਿਡਮਿਸ ਜਾਂ ਵਾਸਡੈਫਰੈਂਸ) 'ਚ ਰੁਕਾਵਟ ਹੁੰਦੀ ਹੈ ਤੇ 5% 'ਚ ਮਰਦਾਨਾ ਹਾਰਮੋਨ (ਟੈਸਟੋਸਟੀਰੋਨ) ਦੀ ਘਾਟ ਹੁੰਦੀ ਹੈ।
ਠੀਕ ਤੇ ਨੁਕਸਦਾਰ ਸ਼ੁਕਰਾਣੂ
ਇਲਾਜ ਲਈ ਵਿਧੀਆਂ
ਆਦਮੀਆਂ 'ਚ ਬੇਔਲਾਦਪਣ ਦਾ ਕਾਰਨ ਲੱਭਣ ਲਈ ਆਮ ਤੌਰ ਤੇ ਸਿਰਫ਼ ਸੀਮਨ ਟੈਸਟ ਹੀ ਕਾਫ਼ੀ ਹੁੰਦਾ ਹੈ। ਆਦਮੀਆ 'ਚ' ਬੇਔਲਾਦਪਣ ਦਾ ਕਾਰਨ ਭਾਵੇ ਕੋਈ ਵੀ ਹੋਵੇ ਪਰ ਉਸ ਦਾ ਸਿੱਧੇ ਤੌਰ ਤੇ ਮਾੜਾ ਪ੍ਰਭਾਵ ਆਦਮੀ ਦੇ ਵੀਰਜ ਵਿਚ ਸ਼ੂਕਰਾਣੂਆ ਦੀ ਗਿਣਤੀ ਤੇ ਹੀ ਪੈਂਦਾ ਹੈ ਆਦਮੀਆ 'ਚ' ਅਕਸਰ ਇਲਾਜ ਲਈ ਕਿਹੜੀ ਤਕਨੀਕ ਵਰਤੀ ਜਾਵੇ ਇਹ ਗੱਲ ਆਦਮੀ ਦੇ ਸ਼ੁਕਰਾਣੂਆਂ ਦੀ ਗਿਣਤੀ 'ਤੇ ਨਿਰਭਰ ਕਰਦੀ ਹੈ।
# | ਸ਼ੁਕਰਾਣੂਆ ਦੀ ਗਿਣਤੀ | ਵਿਧੀ |
---|---|---|
1 | 2 ਕਰੌੜ/ਮਿ: ਲਿ: ਤੌ ਘੱਟ ਤੇ 1 ਕਰੌੜ / ਮਿ: ਲਿ: ਤੌ ਜਿਆਦਾ | ਆਈ. ਯੂ. ਆਈ. |
2 | 1 ਕਰੌੜ / ਮਿਲੀ ਲਿਟਰ ਤੋ ਘੱਟ 0.5 ਕਰੌੜ / ਮਿ: ਲਿ: ਤੋ ਜਿਆਦਾ | ਟੈਸਟ ਟਿਯੂਬ ਬੇਬੀ |
3 | 0.5 ਕਰੌੜ / ਮਿ: ਲਿ: ਤੋ ਘੱਟ ਜਾਂ ਵੀਰਜ ਵਿਚ ਬਿਲਕੁਲ ਸ਼ੁਕਰਾਣੂ ਨਾ ਮਿਲਣਾ | ਇਕਸੀ ਜਾਂ ਇਸ ਦੀਆਂ ਸੋਧੀਆ ਹੋਇਆ ਵਿਧੀਆਂ |
4 | ਵੀਰਜ਼ ਵਿਚ ਬਿਲਕੁਲ ਸ਼ੁਕਰਾਣੂ ਨਾ ਮਿਲਣਾ | ਮੀਜਾ, ਪੀਜਾ, ਵੀਜਾ, ਟੀਜ਼ੀ |
ਦਵਾਈਆਂ ਰਾਹੀ ਇਲਾਜ
ਭਾਵੇ ਸਾਡੇ ਕੋਲ ਆਦਮੀਆਂ 'ਚ ਹਾਰਮੋਨ ਦੀ ਕਮੀ ਨੂੰ ਪੂਰਾ ਕਰਨ ਲਈ ਹਾਰਮੋਨ ਦਵਾਈਆ ਤੇ ਜਨਣ ਅੰਗਾ ਦੀ ਇਨਫੈਕਸ਼ਨ ਨੂੰ ਦੂਰ ਕਰਨ ਲਈ ਐਂਟੀਬਾਇਓਟਿਕਸ ਦਾ ਲੰਮਾ ਕੋਰਸ ਮੌਜੂਦ ਹੈ ਪਰ ਵੇਖਿਆ ਗਿਆ ਹੇ ਕਿ ਦਵਾਈਆਂ ਆਪਣਾ ਬਹੁਤਾ ਅਸਰ ਨਹੀਂ ਦਿਖਾਉਂਦੀਆਂ, ਆਖ਼ਿਰ ਗੱਲ ਇਲਾਜ ਦੀਆਂ ਜਨਨ ਪ੍ਰਕਿਰਆ 'ਤੇ ਹੀ ਆ ਕੇ ਮੁੱਕਦੀ ਹੈ।
ਆਈ. ਯੂ. ਆਈ. (Intrauterine Insemination)
ਬੇਔਲਾਦ ਜੋੜਿਆਂ ਦੇ ਇਲਾਹ ਦੀ ਇਹ ਇਕ ਐਂਟੀਬਾਇਓਟਿਕ ਵਿਧੀ ਹੈ ਜਿਸ ਦੁਆਰਾ ਮਰਦ ਦੇ ਸੋਧੇ ਹੋਏ ਸ਼ੁਕਰਾਣੂ ਔਰਤ ਦੀ ਬੱਚੇਦਾਨੀ ਵਿਚ ਸਿੱਧੇ ਇਕ ਟੀਕੇ ਰਾਹੀਂ ਰੱਖ ਦਿੱਤੇ ਜਾਂਦੇ ਹਨ। ਜਿਸ ਨਾਲ ਔਰਤ ਦੀ ਗਰਭ ਧਾਰਨ ਕਰਨ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ।ਜੇਕਰ ਮਰਦ ਦੇ ਵੀਰਜ ਵਿੱਚ ਸੁਕਰਾਣੂ 2 ਕਰੋੜ ਪ੍ਰਤੀ ਮਿਲੀਲਿਟਰ ਤੋ ਘੱਟ ਅਤੇ 1.0 ਕਰੋੜ ਮਿਲੀਲਿਟਰ ਤੋ ਜਿਆਦਾ ਹੋਣ ਤਾਂ ਉਨ੍ਹਾ ਲਈ ਇਸ ਵਿਧੀ ਨੂੰ ਅਪਣਾਇਆ ਜਾਂਦਾ ਹੈ ਇਕ ਵਾਰ (Cycle) ਵਿਚ ਇਸ ਵਿਧੀ ਦੀ ਸਫਲਤਾ 10-15 ਫੀਸਦੀ ਹੈ। ਕਈ ਵਾਰੀ ਆਈ.ਯੂ.ਆਈ. ਦੇ ਨਤੀਜੇ ਹੋਰ ਬਿਹਤਰ ਬਣਾਉਣ ਲਈ ਔਰਤਾਂ ਨੂੰ ਦਵਾਈ ਦੇ ਕੇ ਉਨ੍ਹਾਂ ਵਿਚ ਜ਼ਿਆਦਾ ਅੰਡੇ ਬਣਾਏ ਜਾਂਦੇ ਹਨ। ਟੈਸਟ ਟਿਊਬ ਬੇਬੀ ਨਾਲੋਂ ਇਹ ਢੰਗ ਬਹੁਤ ਸਰਤ ਤੇ ਸਸਤਾ ਹੈ। ਜਿਨ੍ਹਾਂ ਔਰਤਾਂ ਦੀ ਬੱਚੇਦਾਨੀ ਵਿਚ ਕੋਈ ਨੁਕਸ ਨਾ ਹੋਵੇ ਅਤੇ ਉਨ੍ਹਾਂ ਦੇ ਆਦਮੀਆਂ ਦੇ ਸ਼ੁਕਰਾਣੂ ਬਹੁਤ ਜ਼ਿਆਦਾ ਘੱਟ ਨਾ ਹੋਣ ਤਾਂ ਉਨ੍ਹਾਂ ਔਰਤਾ ਲਈ ਟੈਸਟ ਟਿਊਬ ਵਿਧੀ ਨਾਲੋਂ ਆਈ. ਯੂ. ਆਈ. ਨੂੰ ਪਹਿਲ ਦਿੱਤੀ ਜਾਂਦੀ ਹੈ। ਆਈ.ਯੂ.ਆਈ ਵਿਚ ਪੈਸੇ ਵੀ ਬਹੁਤ ਘੱਟ ਖਰਚ ਆਉਂਦੇ ਹਨ ਅਤੇ ਔਰਤਾਂ ਨੂੰ ਸਰੀਰਕ ਅਤੇ ਦਿਮਾਗੀ ਤਨਾਉ ਦਾ ਘੱਟ ਸਾਹਮਣਾ ਕਰਨਾ ਪੈਂਦਾ ਹੈ। ਆਈ.ਯੂ.ਆਈ. ਔਰਤ ਦੇ ਪਤੀ ਜਾਂ ਜਰੂਰਤ ਹੋਣ ਤੇ ਮੰਗਵੇ ਸ਼ੁਕਰਾਣੂਆ ਨਾਲ ਕੀਤੀ ਜਾਂਦੀ ਹੈ ।
ਟੈਸਟ ਟਿਊਬ ਬੇਬੀ
ਜੇਕਰ ਮਰਦ ਦੇ ਵੀਰਜ਼ ਵਿੱਚ ਸੁਕਰਾਣੂਆਂ ਦੀ ਗਿਣਤੀ 0.5 ਕਰੋੜ ਪ੍ਰਤੀ ਮਿਲੀਲਿਟਰ ਤੱਕ ਹੋਣ ਤਾਂ ਟੈਸਟ ਟਿਊਬ ਬੇਬੀ ਦੀ ਵਿਧੀ ਨੂੰ ਅਪਣਾਇਆ ਜਾਂਦਾ ਹੈ । ਇਸ ਵਿਧੀ ਰਾਹੀ ਔਰਤ ਨੂੰ ਗ਼ੈਰ-ਕੁਦਰਤੀ ਤਰੀਕੇ ਨਾਲ ਸਾਰੇ ਲੋੜੀਂਦੇ ਹਾਰਮੋਨ ਜ਼ਿਆਦਾ ਮਿਕਦਾਰ ਵਿਚ ਦੇ ਕੇ 10-15 ਅੰਡੇ ਬਣਾ ਕੇ, ਅੰਡਿਆ ਨੂੰ ਅੰਡੇਦਾਨੀ 'ਚੋਂ ਅਲਟਰਾ ਸਾਊਂਡ ਦੀ ਨਿਗਰਾਨੀ ਹੇਠ ਬਾਹਰ ਕੱਢ ਲਿਆ ਜਾਂਦਾ ਹੈ ਆਦਮੀ ਦੇ ਸ਼ੁਕਰਾਣੂ ਇੱਕਠੇ ਕਰ ਕੇ ਉਨ੍ਹਾਂ ਨੂੰ ਸੋਧਣ ਤੋਂ ਬਾਅਦ ਪ੍ਰਯੋਗਸ਼ਾਲਾ ਵਿਚ ਬਾਹਰ ਕੱਢੇ ਹੋਏ ਅੰਡਿਆ ਨਾਲ ਉਭਵਰਨ ਕਰਵਾ ਕੇ 2-3 ਭਰੂਣਾ ਨੂੰ ਔਰਤ ਦੀ ਬੱਚੇਦਾਨੀ ਵਿਚ ਰਖ ਕੇ ਔਰਤ ਦਾ ਗਰਭ ਧਾਰਨ ਕਰਵਾ ਕੇ ਬੱਚਾ ਪੈਦਾ ਕੀਤਾ ਜਾਂਦਾ ਹੈ । ਇਸ ਵਿਧੀ ਨੂੰ ਟੈਸਟ ਟਿਊਬ ਬੇਬੀ ਕਿਹਾ ਜਾਂਦਾ ਹੈ।
ਟੈਸਟ ਟਿਊਬ ਬੇਬੀ ਦੀ ਵਿਧੀ
ਜੇਕਰ ਮਰਦ ਦੇ ਵੀਰਜ਼ ਵਿੱਚ ਸੁਕਰਾਣੂਆਂ ਦੀ ਗਿਣਤੀ 0.5 ਕਰੋੜ ਪ੍ਰਤੀ ਮਿਲੀਲਿਟਰ ਤੋ ਵੀ ਘੱਟ ਹੋਵੇ ਤਾਂ ਇਕਸੀ ਦੀ ਵਿਧੀ ਨੂੰ ਅਪਣਾਇਆ ਜਾਂਦਾ ਹੈ ।ਇਕਸੀ ਟੈਸਟ ਟਿਊਬ ਬੇਬੀ ਦੀ ਇਕ ਸੋਧੀ ਹੋਈ ਵਿਧੀ ਹੈ। ਫਰਕ ਸਿਰਫ਼ ਏਨਾ ਹੈ ਕਿ ਇਕਸੀ ਵਿਚ ਅੰਡੇ ਤੇ ਸ਼ੁਕਰਾਣੂ ਦਾ ਮੇਲ ਕੁਦਰਤੀ ਤੌਰ 'ਤੇ ਨਹੀਂ ਕਰਵਾਇਆ ਜਾਂਦਾ ਬਲਕਿ ਔਰਤ ਦੇ ਅੰਡੇ ਵਿਚ ਇਕ ਖ਼ਾਸ ਵਿਧੀ ਨਾਲ ਮਰਦ ਦੇ ਸ਼ੁਕਰਾਣੂ ਦਾ ਟੀਕਾ ਲਾਇਆ ਜਾਂਦਾ ਹੈ ਜਿਸ ਨਾਲ ਅੰਡੇ ਦੇ ਉਭਵਰਨ ਹੋਣ ਦੀ ਸੰਭਾਵਨਾ ਕਰੀਬ 90 ਫੀਸਦੀ ਹੋ ਜਾਂਦੀ ਹੈ। ਇਸ ਤਰ੍ਹਾਂ ਤਿਆਰ ਕੀਤੇ ਭਰੂਣ ਨੂੰ ਔਰਤ ਦੀ ਬੱਚੇਦਾਨੀ ਵਿਚ ਰੱਖ ਦਿੱਤਾ ਜਾਂਦਾ ਹੈ। ਜੇਕਰ ਮਰਦ ਦਾ ਵੀਰਜ਼ ਸ਼ੁਕਰਾਣੂ ਰਹਿਤ ਹੋਵੇ ਤਾਂ ਉਸ ਦੇ ਅੰਡਕੋਸ਼ ਵਿੱਚੋ ਲੌੜੀਂਦੇ ਸ਼ੁਕਰਾਣੂ ਪ੍ਰਾਪਤ ਕਰ ਲਏ ਜਾਂਦੇ ਹਨ ।
ਇਕਸੀ ਦੀ ਮਸ਼ੀਨ
ਇਸ ਵਿਧੀ ਵਿੱਚ ਹੇਠ ਲਿਖੀਆ ਵਿਧੀਆਂ ਰਾਂਹੀ ਅਸੀ ਸ਼ੁਕਰਾਣੂ ਪ੍ਰਾਪਤ ਕਰਦੇ ਹਾਂ ਤੇ ਫਿਰ ਇਸੇ ਸ਼ੁਕਰਾਣੂਆ ਨੂੰ ਇਕਸੀ ਦੀ ਵਿਧੀ ਲਈ ਵਰਤਿਆ ਜਾਂਦਾ ਹੈ :-
ਮੀਜ਼ਾ (MESA)
ਇਸ ਵਿਧੀ ਵਿੱਚ ਸੂਈ ਪਾ ਕੇ ਮਰਦ ਦੀ ਐਪੀਡਿਡਿਮਿਸ ਵਿਚੋ ਲੋੜੀਂਦੇ ਸ਼ੁਕਰਾਣੂ ਪ੍ਰਾਪਤ ਕੀਤੇ ਜਾਂਦੇ ਹਨ ।
ਪੀਜ਼ਾ (PESA)
ਇਸ ਵਿਧੀ ਵਿੱਚ ਚੀਰਫਾੜ ਕਰਕੇ ਮਰਦ ਦੀ ਐਪੀਡਿਡਿਮਿਸ ਵਿਚੋ ਲੋੜੀਂਦੇ ਸ਼ੁਕਰਾਣੂ ਪ੍ਰਾਪਤ ਕੀਤੇ ਜਾਂਦੇ ਹਨ ।
ਟੀਜ਼ਾ (TESA)
ਜੇਕਰ ਸ਼ੁਕਰਾਣੂਆ ਦੀ ਪ੍ਰਾਪਤੀ ਅੰਡਕੋਸ਼ ਤੋਂ ਸੂਈ ਪਾ ਕੇ ਕੀਤੀ ਜਾਏ ਤਾਂ ਇਸ ਵਿਧੀ ਨੂੰ ਅਸੀ ਟੀਜ਼ਾ (ਚੀਰਫਾੜ ਕਰਕੇ) ਕਹਿੰਦੇ ਹਾਂ ।
ਟੀਜ਼ੀ (TESE)
ਸ਼ੁਕਰਾਣੂਆ ਦੀ ਪ੍ਰਾਪਤੀ ਚੀਰਫਾੜ ਕਰਕੇ ਮਰਦ ਦੇ ਅੰਡਕੋਸ਼ ਤੋਂ ਕੀਤੀ ਜਾਏ ਤਾਂ ਇਸ ਵਿਧੀ ਨੂੰ ਅਸੀ ਟੀਜ਼ੀ ਕਹਿੰਦੇ ਹਾਂ ।
ਜਣਨ ਪ੍ਰਕ੍ਰਿਆ ਦੀਆ ਸਹਾਇਕ ਵਿਧੀ ਨੂੰ ਅਪਣਾਉਣ ਲਈ ਅਹਿਮ ਜਾਣਕਾਰੀ Assissted Reproduction Technology (Bill Regulation 2010) ਤੋ ਪ੍ਰਾਪਤ ਕਰੋ ।