ਅੰਡੇ ਦਾ ਨਾ ਬਣਨਾ: ਕਈ ਵਾਰੀ ਔਰਤ ਦੀ ਅੰਡੇਦਾਨੀ ਵਿਚ ਅੰਡੇ ਪੱਕ ਕੇ ਅੰਡੇ ਦੇ ਘੇਰੇ ਤੋਂ ਬਾਹਰ ਨਹੀ ਨਿਕਲਦੇ ਜਿਸ ਕਰਕੇ ਔਰਤਗਰਭ ਧਾਰਨ ਨਹੀ ਕਰ ਸਕਦੀ । 40% ਔਰਤਾ ਅੰਡਾ ਨਾ ਬਣਨ ਕਰਕੇ ਬੇਔਲਾਦ ਹੁੰਦੀਆ ਹਨ ।
ਅੰਡਾ ਨਾ ਬਣਨ ਦੇ ਕਾਰਨ :
- * ਅੰਡੇਦਾਨੀ ਵਿਚ ਪਾਣੀ ਦੀਆਂ ਗੁਥੀਆ ਦਾ ਹੋਣਾ (PCOS)
- * ਪ੍ਰੋਲੈਕਟਿਨ ਹਾਰਮੋਨ ਦਾ ਜਿਆਦਾ ਹੋਣਾ
- * ਥਾਈਰਾਇਡ ਹਾਰਮੋਨ ਦਾ ਜਿਆਦਾ ਹੋਣਾ
- * ਬਹੁਤ ਸਖਤ ਕਸਰਤ
- * ਦਿਮਾਗੀ ਬੋਝ
- * ਵਕਤ ਤੋ ਪਹਿਲੇ ਔਰਤ ਦੀ ਅੰਡੇਦਾਨੀ ਦਾ ਨਿਕਾਰਾ ਹੋਣਾ
ਪੀ ਸੀ ਓ ਐਸ ਅੋਵਰੀ
ਅੰਡਾ ਨਾ ਬਣਨ ਦੇ ਕਾਰਨਾ ਦਾ ਕਿਵੇ ਪਤਾ ਲਗਦਾ ਹੈ:
ਆਮ ਤੌਰ ਤੇ ਸਰੀਰਕ ਬਣਾਵਟ, ਅਲਟਾਸਾਊਂਡ ਤੇ ਕੁਝ ਕੁ ਟੈਸਟ ਕਰਕੇ ਪੈਸੇ ਦੇ ਬਹੁਤ ਘੱਟ ਖਰਚ ਨਾਲ ਹੀ ਔਰਤ ਦੇ ਅੰਡੇ ਨਾ ਬਣਨ ਦਾ ਸਹੀ ਕਾਰਨ ਪਤਾ ਲੱਗ ਜਾਂਦਾ ਹੈ ।
ਔਰਤ ਦੀ ਅੰਡੇਦਾਨੀ ਵਿੱਚ ਪਾਣੀ ਦੀਆ ਗੰਢਾ ਹੋਣਾ:
ਇਹ ਬੀਮਾਰੀ ਬੇਔਲਾਦਪਣ ਵਿੱਚ ਬਹੁਤ ਹੀ ਆਮ ਹੈ ਤੇ 75% ਔਰਤਾ ਦੇ ਅੰਡੇ ਨਾ ਬਣਨ ਦਾ ਕਾਰਨ ਇਹੀ ਹੈ। 40% ਅੋਰਤਾ ਆਪਣੀ ਅੰਡੇਦਾਨੀ ਵਿਚ ਨੁਕਸ ਹੋਣ ਕਰਕੇ ਬੇਔਲਾਦ ਹੁੰਦੀਆ ਹਨ। ਇੰਨ੍ਹਾ ਔਰਤਾ ਵਿਚ ਜਾਂ ਤਾ ਅੰਡਾ ਬਣਦਾ ਹੀ ਨਹੀ, ਜੇ ਬਣਦਾ ਹੈ ਤਾਂ ਮਿਆਦੀ ਦਰਜੇ ਦਾ ਨਹੀ ਬਣਦਾ ਜਿਸ ਨਾਲ ਗਰਭ ਠਹਿਰਨ ਦੀ ਆਸ ਰੱਖੀ ਜਾ ਸਕੇ ।
ਪ੍ਰੋਲੈਕਟਿਨ ਹਾਰਮੋਨ ਜਿਆਦਾ ਹੋਣਾ
ਦਵਾਈਆ ਦੇ ਕੇ ਪ੍ਰੋਲੈਕਟਿਨ ਦੀ ਮਿਕਦਾਰ ਸਰੀਰ ਵਿੱਚ ਠੀਕ ਕੀਤੀ ਜਾ ਸਕਦੀ ਹੈ ਅੰਡੇਦਾਨੀਆ ਵਿੱਚ ਇਸ ਤਰ੍ਹਾਂ ਅੰਡਾ ਬਣਨਾ ਸ਼ੁਰੂ ਹੋ ਜਾਂਦਾ ਹੈ ।
ਸਖਤ ਕਸਰਤ
ਕਸਰਤ ਕਰਨ ਨਾਲ ਸਰੀਰ ਦੀ ਚਰਬੀ ਘੱਟਦੀ ਹੈ । ਕਸਰਤ ਕਰਨ ਨਾਲ ਮਨੁਖ ਦੀ ਜਿਆਦਾ ਖੁਰਾਕ ਖਾਣ ਦੀ ਤਮੰਨਾ ਵੀ ਘੱਟ ਜਾਂਦੀ ਹੈ । ਪਰ ਜਰੂਰਤ ਤੋ ਜਿਆਦਾ ਕਸਰਤ ਕਰਕੇ ਮਹਾਵਾਰੀ ਆਉਣੀ ਬੰਦ ਹੋ ਜਾਂਦੀ ਹੈ। ਜੇਕਰ ਕਸਰਤ ਘੱਟ ਕਰ ਦਿੱਤੀ ਜਾਵੇ ਤਾ ਮਹਾਵਾਰੀ ਫਿਰ ਆਉਣੀ ਸ਼ੁਰੂ ਹੋ ਜਾਂਦੀ ਹੈ ।
ਵਕਤ ਤੋ ਪਹਿਲੇ ਅੰਡੇਦਾਨੀਆ ਦਾ ਨਿਕਾਰਾ ਹੋ ਜਾਣਾ:
ਅਲਟਰਾ ਸਾਊਂਡ ਤੇ ਏ. ਐਮ. ਐਚ. (AMH) ਟੈਸਟ ਕਰਕੇ ਅੰਡੇਦਾਨੀਆ ਦੀ ਤੰਦਰੁਸਤੀ ਬਾਰੇ ਪਤਾ ਲਗਾਇਆ ਜਾਂਦਾ ਹੈ ।
ਹਾਰਮੋਨ ਦਵਾਈਆ ਦੇ ਕੇ ਕਈ ਵਾਰੀ ਅੰਡੇਦਾਨੀ ਵਿਚ ਅੰਡੇ ਬਣਨਾ ਸ਼ੁਰੂ ਹੋ ਜਾਂਦਾ ਹੈ ਪਰ ਜੇਕਰ ਫਿਰ ਵੀ ਅੰਡਾ ਨਾ ਬਣੇ ਤਾਂ ਮੰਗਵੇ ਅੰਡੇ ਨਾਲ ਟੈਸਟ ਟਿਊਬ ਬੇਬੀ ਵਿਧੀ ਅਪਣਾਉਣਾ ਹੀ ਗਰਭ ਧਾਰਨ ਕਰਨ ਲਈ ਸਿਰਫ ਇਕੋ ਇਕ ਰਸਤਾ ਬਚਦਾ ਹੈ ।
ਦਵਾਈਆ ਦੇ ਕੇ ਬਿਮਾਰੀ ਦੂਰ ਕੀਤੀ ਜਾ ਸਕਦੀ ਹੈ ।