• ਘਰ /
  • ਬੇਔਲਾਦਪਣ ਦੀ ਇਕ ਗੁੱਝੀ ਬੀਮਾਰੀ: ਐਡੋਮਿਟਰੋਸਿਸ

ਬੇਔਲਾਦਪਣ ਦੀ ਇਕ ਗੁੱਝੀ ਬੀਮਾਰੀ: ਐਡੋਮਿਟਰੋਸਿਸ


ਬੇਔਲਾਦ ਔਰਤਾ ਵਿਚ 20-50% ਔਰਤਾ ਨੂੰ ਐਡੋਮਟਰੋਸਿਸ ਹੁੰਦੀ

ਐਡੋਮਿਟਰੋਸਿਸ ਨੂੰ ਸੰਖੇਪ 'ਚ ਅਕਸਰ "ਐਂਡੋ" ਵੀ ਕਹਿ ਦਿੰਦੇ ਹਾਂ । ਇਹ ਸਿਰਫ ਬੇਔਲਾਦ ਔਰਤਾ ਦੀ ਹੀ ਨਹੀ ਬਕਲਿ ਸਮੁੱਚੀ ਔਰਤ ਜਾਤ ਦੀ ਇਕ ਗੁੱਝੀ ਬੀਮਾਰੀ ਹੈ ।ਐਂਡੋ ਕਾਰਨ ਔਰਤ ਦੇ ਪੇਟ 'ਚ ਬਹੁਤ ਦਰਦ ਹੁੰਦੀ ਹੈ । ਬਹੁਤੇ ਡਾਕਟਰ ਤਾ ਐਂਡੋ ਨੂੰ ਸਮਝ ਹੀ ਨਹੀ ਪਾਉਂਦੇ ਕਿਉਕਿ ਇਹ ਦਰਦ ਮਾਹਾਵਾਰੀ ਦੌਰਾਨ ਹੁੰਦੀ ਹੈ ਤੇ ਡਾਕਟਰ ਵੀ ਇਸ ਦਰਦ ਨੂੰ ਮਾਹਵਾਰੀ ਕਾਰਨ ਹੋ ਰਹੀ ਕੁਦਰਤੀ ਦਰਦ ਹੀ ਸਮਝਦੇ ਹਨ।

ਐਂਡੋ ਦੇ ਲੱਛਣ:

ਐਂਡੋ ਦਾ ਸਭ ਤੋ ਵੱਡਾ ਲੱਛਣ ਹੈ ਬਰਦਾਸ਼ਤ ਤੋਂ ਜਿਆਦਾ ਦਰਦ । ਇਹ ਦਰਦ ਸਭ ਤੋ ਜ਼ਿਆਦਾ ਪੇਟ ਦੇ ਵਿਚਕਾਰ, ਖੱਬੇ ਤੇ ਸੱਜੇ ਪਾਸੇ ਹੁੰਦੀ ਹੈ । ਜਦ ਮਾਹਾਵਾਰੀ ਦੌਰਾਨ ਅੰਡੇ ਦੇ ਸੈੱਲਾਂ ਦਾ ਘੇਰਾ ਫਟਦਾ ਹੈ ਤਾਂ ਕਈ ਵਾਰ ਇਹ ਦਰਦ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ । ਇਹ ਦਰਦ ਥੌੜੇ ਸਮੇ ਲਈ ਵੀ ਹੋ ਸਕਦੀ ਹੈ ਅਤੇ ਲੰਬੇ ਸਮੇ ਲਈ ਵੀ । ਇਸ ਦੇ ਹੋਰ ਲੱਛਣ ਹਨ ਉਲਟੀਆਂ, ਟੱਟੀਆ, ਦਿਲ ਕੱਚਾ ਹੋਣਾ, ਜਰੂਰਤ ਤੋ ਵਧੇਰੇ ਥਕਾਵਟ, ਮਾਹਾਵਾਰੀ ਸਮੇ ਜਿਆਦਾ ਖੂਨ ਪੈਣਾ । ਐਂਡੋ ਦਾ ਐਲਰਜੀ, ਕੈਂਸਰ ਤੇ ਬੇਔਲਾਦਪਣ ਨਾਲ ਬਹੁਤ ਗੂੜ੍ਹਾ ਸੰਬੰਧ ਹੈ ।ਐਂਡੋ ਨਾਲ ਸਰੀਰ ਦਾ ਐਮਿਊਨ ਸਿਸਟਮ ਠੀਕ ਢੰਗ ਨਾਲ ਕੰਮ ਨਹੀ ਕਰਦਾ ਤੇ ਸਰੀਰ ਦੀ ਬੀਮਾਰੀ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ।

ਐਂਡੋ ਦੇ ਕਾਰਨ

ਮਾਹਵਾਰੀ ਦੇ ਸਮੇ ਬੱਚੇਦਾਨੀ ਦੀ ਅੰਧਰਲੀ ਤਹਿ (ਐਂਡੋਮੈਟਰੀਅਮ) ਖੂਨ ਦੇ ਨਾਲ ਬਾਹਰ ਨਿਕਲ ਆਂਉਦੀ ਹੈ । ਇਕ ਪਾਸੇ ਇਹ ਖੂਨ ਯੋਨੀ ਦੇ ਰਸਤੇ ਬਾਹਰ ਨਿਕਲਦਾ ਹੈ, ਦੂਸਰੇ ਪਾਸੇ ਇਹ ਟਿਊਬਾ ਰਾਹੀ ਅੰਦਰ ਵੀ ਚਲਾ ਜਾਂਦਾ ਹੈ । ਐਮਿਊਨ ਸਿਸਟਮ ਜਿਸਦਾ ਕੰਮ ਸਰੀਰ ਦੇ ਖੂਨ ਨੂੰ ਸਾਫ ਸੁਥਰਾ ਰੱਖਣਾ ਹੁੰਦਾ ਹੈ, ਅਗਰ ਠੀਕ ਢੰਗ ਨਾਲ ਕੰਮ ਨਾ ਕਰੇ ਤਾਂ ਸਰੀਰ ਦੇ ਖੂਨ ਨੂੰ ਸਾਫ ਨਹੀ ਕਰ ਪਾਉਂਦਾ । ਬਦਕਿਸਮਤੀ ਨਾਲ ਇਹ ਤਹਿ ਪੇਟ ਦੇ ਕਿਸੇ ਵੀ ਹਿੱਸੇ ਤੇ ਲੱਗ ਕੇ ਉਥੇ ਵਧਣਾ-ਫੁਲਣਾ ਸ਼ੁਰੂ ਕਰ ਦਿੰਦੀ ਹੈ, ਜਿਸ ਨੂੰ ਅਸੀ ਕਈ ਵਾਰ ਗੰਢਾ, ਰਸੋਲੀਆਂ, ਜ਼ਖਮ ਤੇ ਮਾਸ ਦਾ ਵਧਣਾ ਵੀ ਆਖ ਦਿੰਦੇ ਹਾਂ ।

ਐਂਡੋ ਤੇ ਬੇਔਲਾਦਪਣ:- ਐਂਡੋ ਪੀੜਤ ਔਰਤਾ ਹੇਠ ਲਿਖੇ ਕਾਰਨ ਕਰਕੇ ਬੇਔਲਾਦਪਣ ਦਾ ਸ਼ਿਕਾਰ ਹੋ ਜਾਂਦੀਆਂ ਹਨ :

  • * ਐਂਡੋ ਕਾਰਨ ਪੇਡੂ ਤੇ ਟਿਊਬਾ 'ਚ ਜਖਮ ਹੋ ਜਾਂਦੇ ਹਨ । ਨਤੀਜੇ ਵਜੋ ਟਿਊਬ ਨੂੰ ਜਾਂ ਤਾਂ ਅੰਡਾ ਫੜਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ ਤੇ ਜਾਂ ਸ਼ੁਕਰਾਣੂ ਅੰਡੇ ਦੇ ਉਭਵਰਨ ਲਈ ਟਿਊਬ ਵਿੱਚ ਲੰਘ ਹੀ ਨਹੀ ਸਕਦਾ ।
  • * ਔਰਤ ਦੀ ਬੱਚੇਦਾਨੀ ਦੀ ਅੰਦਰਲੀ ਤਹਿ (ਐਂਡੋਮੈਟਰੀਅਮ) ਦੇ ਕਾਰਜਸ਼ੀਲ਼ ਨਾ ਰਹਿਣ ਕਰਕੇ ਇਹ ਭਰੂਣ ਇਸ ਤਹਿ ਨਾਲ ਚਿਪਕ ਨਹੀ ਸਕਦਾ ।
  • * ਪੇਟ ਦੇ ਤਹਿ ਦੀ ਪਾਣੀ ਦੀ ਮਿਕਦਾਰ ਵੱਧ ਜਾਂਦੀ ਹੈ ਜਿਸ ਕਾਰਨ ਅੰਡਾ,ਸ਼ੁਕਰਾਣੂ, ਭਰੂਣ ਤੇ ਟਿਊਬਾ ਦੀ ਕਾਰਗੁਜ਼ਾਰੀ 'ਚ ਵਿਘਨ ਪੈਂਦਾ ਹੈ ।
  • * ਔਰਤ ਦੇ ਹਾਰਮੋਨ ਪੱਧਰ 'ਚ ਵਿਘਨ ਪੈਣ ਹੋਣ ਕਰਕੇ ਅੰਡਾ ਬਣਨ 'ਚ ਮੁਸ਼ਕਿਲ ਪੇਸ਼ ਆਉਂਦੀ ਹੈ।

ਇਲਾਜ:

ਇਲਾਜ ਤੋਂ ਪਹਿਲਾ ਅਸੀ ਡਾਇਗਨੋਸਟਿਕ ਲੈਪਰੋਸਕੋਪੀ ਰਾਹੀ ਇਹ ਪਤਾ ਲਗਾ ਲੈਂਦੇ ਹਾਂ ਕਿ ਐਂਡੋ ਸਰੀਰ ਦੇ ਕਿਸੇ ਹਿੱਸੇ 'ਤੇ ਇਹ ਕਿੰਨੀ ਵੱਧ ਚੁਕੀ ਹੈ । ਜੇਕਰ ਇਹ ਬਹੁਤ ਘੱਟ ਹੈ ਤਾਂ ਅਸੀ ਔਰਤ ਨੂੰ ਸਿਹਤਮੰਦ ਖੁਰਾਕ, ਕਸਰਤ ਜਾਂ ਦਵਾਇਆ ਗਰਭ ਧਾਰਨ ਕਰਨ ਦੀ ਕੌਸ਼ਿਸ਼ ਕਰਦੇ ਹਨ । ਐਂਡੋ ਦਾ ਇਲਾਜ ਕਰਦਿਆ ਜੇਕਰ ਮਾਹਿਰ ਉਪਰੇਸ਼ਨ ਦੀ ਸਲਾਹ ਦੇਵੇ ਤਾਂ ਮਾਹਿਰ ਨੂੰ ਸਾਫ ਸਾਫ ਦੱਸ ਦੇਣਾ ਚਾਹਿਦਾ ਹੈ ਕਿ ਔਰਤ ਗਰਭ ਧਾਰਨ ਕਰਨ ਦੀ ਇਛੁਕ ਹੈ ਤਾਂ ਕਿ ਅੰਡੇਦਾਨੀਆ ਨੂੰ ਕਟੱਣ ਲਗਿਆਂ ਬੇਹੱਦ ਸਾਵਧਾਨੀ ਵਰਤੀ ਜਾਵੇ ਕਿ ਅੰਡੇਦਾਨੀਆ ਜਿਆਦਾ ਨਾ ਕੱਟੀਆਂ ਜਾਣ ਨਹੀ ਤਾ ਔਰਤ ਦੀ ਅੰਡੇ ਬਣਾਉਣ ਦੀ ਸ਼ਕਤੀ ਘੱਟ ਜਾਵੇਗੀ ਤੇ ਉਸ ਨੂੰ ਗਰਭ ਧਾਰਨ ਕਰਨ 'ਚ ਮੁਸ਼ਕਿਲ ਪੇਸ਼ ਆਵੇਗੀ।

ਜੋ ਐਂਡੋ ਪੀੜਤ ਔਰਤਾ ਬੱਚੇ ਦੀਆਂ ਚਾਹਵਾਨ ਹੋਣ ਤਾਂ ਉਨ੍ਹਾਂ ਨੂੰ ਇਸ ਦੇ ਇਲਾਜ ਲਈ ਕਦੇ ਵੀ ਦੇਰੀ ਨਹੀ ਕਰਨੀ ਚਾਹੀਦੀ ਤੇ ਹਮੇਸ਼ਾ ਬੇਔਲਾਦ ਰੋਗਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਪੈਦਾ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਬੀਮਾਰੀ ਦੀ ਸਮੇ ਸਿਰ ਪਹਿਚਾਨ ਹੋ ਸਕੇ ਤੇ ਉਹ ਆਪਣੀ ਜਣਨ ਸ਼ਕਤੀ ਦੇ ਕੀਮਤ ਸਮੇਂ ਦਾ ਲਾਭ ਉਠਾ ਕੇ ਜਲਦ ਮਾਂਵਾ ਬਣ ਸਕਣ ।