• ਘਰ /
  • ਸਾਡੇ ਸੈਂਟਰ ਨੂੰ ਤਰਜੀਹ ਕਿਉ?

ਸਾਡੇ ਸੈਂਟਰ ਨੂੰ ਤਰਜੀਹ ਕਿਉ?


ਸਾਰੇ ਟੈਸਟ ਟਿਊਬ ਬੇਬੀ ਸੈਂਟਰ ਇਕੋ ਜਿਹੇ ਨਹੀ ਹੁੰਦੇ । ਸੈਂਟਰ ਦੀ ਚੋਣ ਕਰਨ ਤੋ ਪਹਿਲੇ ਚੰਗੀ ਤਰ੍ਹਾਂ ਸੈਂਟਰ ਦੀ ਸਫਲਤਾ ਦਰ ਦਾ ਨਿਰਿਖਣ ਕਰੋ ।

14 ਸਾਲ ਦੀ ਬੇਮਿਸਾਲ ਕਾਰਜਗਾਰੀ:-

ਸਾਡੇ ਹਸਪਤਾਲ ਵਿਚ ਇਕ ਛੱਤ ਦੇ ਹੇਠਾ ਹੀ ਵੱਖ ਵੱਖ ਤਰ੍ਹਾ ਦੇ ਬੇਅੋਲਾਦਪਣ ਦੇ ਇਲਾਜ ਦੀਆ ਸਹੂਲਤਾ ਮੋਜੂਦ ਹਨ । ਹਸਪਤਾਲ ਦੇ ਮੁਖੀ ਤੇ ਬੇਅੋਲਾਦ ਦੇ ਰੋਗਾ ਦੇ ਮਾਹਿਰ ਡਾ. ਐਸ. ਐਸ. ਚਾਵਲਾ ਦੀ ਯੋਗ ਰਹਿਨੁਮਾਈ ਹੇਠ ਮਾਹਿਰ ਡਾਕਟਰਾ ਦੀ ਸੰਬਧਿਤ ਟੀਮ ਦੁਆਰਾ ਕੀਤਾ ਜਾ ਰਿਹਾ ਹੈ । ਨਿਰੀਖਣ ਦੇ ਆਧੂਨਿਕ ਤਰੀਕੇ ਇਸ ਸਮਸਿਆ ਦਾ ਸਹੀ ਕਾਰਨ ਲੱਭਣ ਵਿਚ ਕਾਫੀ ਹੱਦ ਤੱਕ ਸਹਾਈ ਹੁੰਦੇ ਹਨ । ਇਸ ਕਰਕੇ ਅਸੀ ਮਰੀਜ ਦਾ ਇਲਾਜ ਸੁਰੂ ਕਰਨ ਤੋ ਪਹਿਲਾ ਮਰੀਜ ਦੇ ਬੇਔਲਾਦ ਹੋਣ ਦੇ ਕਾਰਨ ਬਾਰੇ ਮਰੀਜ ਨੂੰ ਖੁਲ੍ਹ ਕੇ ਦੱਸ ਦਿੰਦੇ ਹਾਂ । ਸਾਡੇ ਕੇਂਦਰ ਵਿਚ ਜਣਨ ਪ੍ਰਕਿਰਿਆ ਦੀਆ ਸਹਾਇਕ ਵਿਧੀਆ ਜਿਵੇ ਕਿ ਟੈਸਟ ਟਿਊਬ ਬੇਬੀ ਤੇ ਇਕਸੀ ਆਦਿ ਦੀਆ ਸਹੂਲਤਾ ਮੌਜੂਦ ਹਨ । ਅਤੇ ਸਾਡੀ ਸਫਲਤਾ ਦੀ ਦਰ 40% ਤੋ ਉਪਰ ਹੈ ਜੋ ਕਿ ਵਿਸ਼ਵ ਪੱਧਰੀ ਹੈ । ਹੁਣ ਤੱਕ 3000 ਤੋ ਵੀ ਵੱਧ ਬੱਚੇ ਪੈਦਾ ਕਰਨ ਦਾ ਰਿਕਾਰਡ ਹੈ ੋਜਿਸ ਵਿਚ 4.5 ਤੋ ਵੀ ਜਿਆਦਾ ਟੈਸਟ ਟਿਊਬ ਬੇਬੀ ਦੀ ਵਿਧੀ ਦੁਆਰਾ ਹੋਏ ਹਨ ।

ਲਗਾਤਾਰ ਉਚੀ ਸਫਲਤਾ ਦੀ ਦਰ:-

ਸਾਡਾ 14 ਸਾਲ ਦਾ ਲਗਾਤਾਰਟੈਸਟ ਟਿਊਬ ਬੇਬੀ ਦੀ ਸਫਲਤਾ ਦੀ ਦਰਵਿਸ਼ਵ ਪੱਧਰੀ ਹੈ ।ਟੈਸਟ ਟਿਊਬ ਬੇਬੀ ਦੀ ਸਫਲਤਾ ਵਿਚ ਪ੍ਰੋਯਗਸ਼ਾਲਾ ਦਾ ਇਕ ਅਹਿਮ ਰੋਲ ਹੁੰਦਾ ਹੈ ।ਟੈਸਟ ਟਿਊਬ ਬੇਬੀਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਕਲਚਰ ਲੈਬੋਰਟਰੀ (ਪ੍ਰਯੋਗਸ਼ਾਲਾ ਜਿਸ ਵਿਚ ਅੰਡਿਆ ਦਾ ਉਭਵਰਨ ਕਰਵਾ ਕੇ ਭਰੂਣ ਤਿਆਰ ਕੀਤੇ ਜਾਂਦੇ ਹਨ ) ਇਕ ਅਹਿਮ ਭੂਮਿਕਾ ਨਿਭਾਉਂਦੀ ਹੈ । ਭਰੂਣ ਦੇ ਵਿਕਾਸ ਅਤੇ ਉਸ ਦਾ ਬੱਚੇਦਾਨੀ ਨਾਲ ਚਿਪਕਣਾ ਤੇ ਅੱਗੇ ਵਿਕਾਸ ਹੋਣਾ ਪ੍ਰਯੌਗਸ਼ਾਲਾ ਦੇ ਵਾਤਾਵਰਣ ਤੇ ਬਹੁਤ ਮੁਨਸਰ ਕਰਦਾ ਹੈ ।ਕਿਉਕਿ ਭਰੂਣਾ ਕੋਲ ਆਪਣਾ ਐਮਯੂਨ ਸਿਸਟਮ (ਬਿਮਾਰੀ ਨਾਲ਼ ਲੜਨ ਦੀ ਸਮਰਥਾ ) ਨਹੀ ਹੁੰਦਾ ਉਹਨਾ ਤੇ ਪਰਦੂਸਿਤ ਵਾਤਾਵਰਣ ਦਾ ਬਹੁਤ ਮਾੜਾ ਅਸਰ ਹੁੰਦਾ ਹੈ । ਗਰਭ ਦੀ ਦਰ ਵਧਾਉਣ ਲਈ ਇਹ ਜਰੂਰੀ ਹੈ ਕਿ ਸਾਰੇ ਮਾਪ ਦੰਡਾ (Quality Control) ਦੀ ਪਾਲਣਾ ਸਖਤੀ ਨਾਲ ਕੀਤੀ ਜਾਵੇ । ਸਾਡੇ ਹਸਪਤਾਲ ਵਿਚ ਇਕ ਆਧੁਨਿਕ ਬੁਨਿਆਦੀ ਢਾਂਚੇ ਅਤੇ ਅਤਿ ਆਧੁਨਿਕ ਮਸ਼ੀਨਾ ਦੇ ਨਾਲ ਲੈਸ ਟੈਸਟ ਟਿਊਬ ਬੇਬੀ ਲੈਬਾਰਟਰੀ ਹੈ । ਅਸੀ ਲੈਬ ਲਈ ੨੪ ਘੰਟੇ ਬਿਜਲੀ ਨੂੰ ਯਕੀਨੀ ਬਣਾਇਆ ਹੋਇਆ ਹੈ । ਸਾਡੇ ਟੈਸਟ ਟਿਊਬ ਬੇਬੀ ਯੂਨਿਟ ਵਿਚ ਪ੍ਰੀ ਰੂਮ , ਆਂਡੇ ਕੱਡਣ ਦਾ ਆਪ੍ਰੇਸ਼ਨ ਥੀਏਟਰ , ਕਲਚਰ ਲੈਬ, ਐਨਡਰੋਲੋਜੀ ਰੂਮ , ਭਰੂਣਾ ਜਾ ਆਂਡਿਆ ਨੂੰ ਠੰਡਾ ਕਰਕੇ ਸੰਭਾਲਣਾ ਦਾ ਕਮਰਾ ਆਦਿ ਹਨ । ਇਹ ਸਾਰੇ ਹੀ ਕਲਾਸ 10,000 ਹਵਾ ਦੀ ਛੱਤ ਹੇਠਾ ਹਨ । ਸਾਰਾ ਯੂਨਿਟ ਜੀ. ਆਈ (ਗੈਲਵੇਨਾਇਜ ਲੋਹਾ) ਦੇ ਬਣਾਇਆ ਗਾਇਆ ਹੈ ਤਾ ਕਿ ਇਹ ਸਮਾਂ ਪੈਣ ਤੇ ਸਲਾਭਿਆ ਨਾ ਜਾਵੇ ਅਤੇ ਇੰਨਾਂ ਵਿਚ "ਸਿਕ ਬਿਲਡਿੰਨਗ ਸਿੰਡਰੋਮ" ਨਾ ਹੋਵੇ । ਪ੍ਰਯੋਗਸ਼ਾਲਾ ਵਿਚ ਵੀਨਾਇਲ ਫਲੋਰਿੰਗ ਕੀਤੀ ਗਈ ਹੈ । ਮਨੁੱਖੀ ਭਰੂਣ ਸੁਗੰਧੀਆ , ਜਰਮਾ ਅਤੇ VOCs (Volatile Organic Matter) ਦੀ ਮੌਜੂਦਗੀ ਲਈ ਬੇਹੱਦ ਸਵੇਦਨਸ਼ੀਲ ਹੁੰਦੇ ਹਨ ।ਆਈ. ਵੀ.ਐਫ. ਪ੍ਰਯੋਗਸ਼ਾਲਾ ਲਈ European Society of Human Reproduction & Embryology ਨੇ ਕਲਾਸ 10,000 ਦੀ ਹਵਾ ਦੀ ਸਿਫਾਰਸ਼ ਕੀਤੀ ਜਾਂਦੀ ਹੈ । ਸਾਡਾ ਅ੍ਹੂ(ਹਵਾ ਸਾਫ ਕਰਨ ਦਾ ਇਕ ਆਧੁਨਿਕ ਜੰਤਰ) ਕਲਾਸ 10,000 ਦੀ ਹਵਾ ਤੇ 25 ਐਕਸਚੇਂਜ ਪ੍ਰਤੀ ਘੰਟਾ ਦਿੰਦਾ ਹੈ ।

ਲੈਬ ਦੀ ਹਵਾ ਨੂੰ ਸਾਫ ਸੁਥਰਾ ਤੇ ਜਰਮ ਰਹਿਤ ਬਣਾਉਣ ਲਈ ਇਸ ਹਵਾ ਨੂੰ ਲਈ ਪ੍ਰਕਾਰ ਦੇ ਫਿਲਟਰ ਜਿਵੇ ਕਿ ਹੈਪਾ ਫਿਲਟਰ, ਕਾਰਬਨ ਫਿਲਟਰ ਤੇ ਕੈਮੀਕਲ ਫਿਲਟਰ ਵਿਚੋ ਪਾਸ ਕੀਤਾ ਜਾਦਾ ਹੈ। ਇਹ ਅਨੁਭਵ ਕੀਤਾ ਗਿਆ ਹੈ ਕਿ ਜਰਮ ਰਹਿਤ ਲੈਬ ਵਿਚ ਤਕਰੀਬਨ 25% ਟੈਸਟ ਟਿਊਬ ਬੇਬੀ ਦੀ ਸਫਲਤਾ ਦੀ ਦਰ ਵੱਧ ਜਾਂਦੀ ਹੈ। ਸਾਡੇ ਦੇਸ਼ ਵਿਚ ਸਿਖਲਾਈ ਪ੍ਰਾਪਤ ਅਤੇ ਹੁਨਰਮੰਦ ਭਰੂਣ –ਵਿਗਿਆਨੀ ਦੀ ਉਪਲਬਧਤਾ ਇਕ ਚੁਣੌਤੀ ਹੈ ਅਤੇ ੭੦ਫੀਸਦੀ ਆਈ. ਵੀ. ਐਫ. ਸੈਂਟਰ ਸਥਾਈ ਭਰੂਣ ਵਿਗਿਆਨੀ ਤੋ ਬਿਨ੍ਹਾ ਹਨ । ਇੰਨ੍ਹਾ ਕੇਂਦਰਾ ਵਿਚ ਭਰੂਣ ਵਿਗਿਆਨੀ ਬਾਹਰੋ ਆਉਂਦੇ ਹਨ ਅਤੇ ਕਈ ਮਰੀਜਾ ਦੇ ਇਕੱਠੇ ਬੈਚ ਬਣਾ ਕੇ ਕੰਮ ਕਰਦੇ ਹਾਂ । ਇਸ ਤਰਾਂ ਗਰਭ ਦੀ ਸਫਲਤਾ ਦੀ ਦਰ ਘੱਟ ਜਾਂਦੀ ਹੈ ।ਅਸੀ ਆਪਣੇ ਮਰੀਜਾ ਦੀ ਵਿਅਕਤੀਗਤ ਲੋੜਾ ਦੇ ਮੁਤਾਬਕ ਉਨ੍ਹਾ ਦੀ ਟੈਸਟ ਟਿਊਬ ਬੇਬੀ ਦੀ ਤਰੀਕ ਮਿਥਦੇ ਹਾਂ ਅਤੇ ਰੋਜ਼ ਮਰਲਾ ਦੇ ਆਧਾਰ ਤੇ ਆਈ. ਵੀ.ਐਫ. ਸੇਵਾਵਾ ਪੇਸ਼ ਕਰਦੇ ਹਾਂ । ਸਾਡੇ ਸੈਂਟਰ ਤੇ ਭਰੂਣ ਵਿਗਿਆਨੀ ਪੱਕੇ ਤੌਰ ਤੇ ਉਪਲਭਧ ਹਨ । ਇੰਨ੍ਹਾ ਕਾਰਨਾ ਕਰਕੇ ਸਾਡੇ ਕੇਂਦਰ ਦੀ ਸਫਲਤਾ ਦੀ ਦਰ ਬਹੁਤ ਜਿਆਦਾ ਹੈ ।

ਆਸਾਨ ਪਹੁੰਚ:-

ਸਤਜੋਤ ਹਸਪਤਾਲ 94-ਏੇ ਰਣਜੀਤ ਐਵੀਨਿਊ, ਸਾਮਹਣੇ ਜਿਲ੍ਹਾ ਕਚਿਹਰੀ, ਮੇਨ ਅਜਨਾਲਾ ਰੋਡ ਵਿਖੇ ਸਥਿਤ ਹੈ । ਅੰਮ੍ਰਿਤਸਰ ਸ਼ਹਿਰ ਦੇ ਕਿਸੇ ਵੀ ਕੋਨੇ ਤੋ ਪੁੱਛ ਕੇ ਜਿਲ੍ਹਾ ਕਚਿਹਰੀ ਜਾਂ ਕਿਚਲੂ ਚੌਂਕ ਤੋ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਬੱਸ ਸਟੈਂਡ ਤੋ ਜਿਲ੍ਹਾ ਕਚਿਹਰੀ ਜਾਂ ਕਿਚਲੂ ਚੌਂਕ ਰੂਟ ਰਾਹੀ ਲੰਘ ਕੇ ਜਾਣ ਵਾਲੀਆ ਬੱਸਾ ਦੁਆਰਾ 15 ਮਿੰਟਾ ਵਿਚ ਪਹੁੰਚਿਆ ਜਾ ਸਕਦਾ ਹੈ । ਰੇਲਵੇ ਸਟੇਸ਼ਨ ਤੋ ਆਟੋ ਰਿਕਸ਼ਾ ਝਾ ਰਿਕਸ਼ਾ ਰਾਹੀ ਕੇਵਲ 10 ਮਿੰਟਾ ਵਿਚ ਹੀ ਪੰਹੁਚਿਆ ਜਾ ਸਕਦਾ ਹੈ ।

ਵਿਅਕਤੀਤਵ ਇਲਾਜ:-

ਬੇਅੋਲਾਦਪਣ ਦੇ ਇਲਾਜ ਦੀਆ ਕਈ ਵਿਧੀਆ ਹਨ ਪਰ ਅਸੀ ਤੁਹਾਡਾ ਇਲਾਜ ਉਸ ਵਿਧੀ ਨਾਲ ਕਰਦੇ ਹਾਂ ਜੋ ਕਿ ਤੁਹਾਡੇ ਸਮੇ ਤੇ ਤੁਹਾਡੇ ਜੇਬ ਲਈ ਤੁਹਾਨੂੰ ਸਭ ਤੋ ਜਿਆਦਾ ਲਾਹੇਵੰਦ ਹੋਵੇ । ਇਲਾਜ ਸੁਰੂ ਕਰਨ ਤੋ ਪਹਿਲਾ ਤੁਹਾਨੂਮ ਵੱਖ ਵੱਖ ਇਲਾਜ ਦੀਆ ਵਿਧੀਅ ਤੇ ਉਨ੍ਹਾ ਦੀ ਸਫਲਤਾ ਦੇ ਪਹਿਲੂ ਬਾਰੇ ਚੰਗੀ ਤਰ੍ਹਾ ਸਮਝਾਇਆ ਜਾਂਦਾ ਹੈ ਸਾਡਾ ਸਟਾਫ ਇਹ ਪੂਰੀ ਕੋਸ਼ਸ਼ ਕਰਦਾ ਹੈ ਕਿ ਤੁਹਾਨੂੰ ਗੱਟ ਤੋ ਘੱਟ ਸਮੇ ਵਿਚ ਵੱਧ ਤੋ ਵੱਧ ਸਫਲਤਾ ਮਿਲੇ ।

ਟੈਸਟ ਟਿਊਬ ਬੇਬੀ ਸਾਡੀ ਪਹਿਲੀ ਪਸੰਦ ਨਹੀ :-

ਅਸੀ ਜਣਨ ਪ੍ਰਕਿਰਿਆ ਦੀਆ ਸਹਾਇਕ ਵਿਧੀਆ ਅਪਣਾਉਣ ਤੋ ਪਹਿਲੇ ਸਰਲ ਤੇ ਸਸਤੀਆ ਦਵਾਇਆ ਦਾ ਪ੍ਰਯੋਗ ਕਰਕੇ ਸਫਲਤਾ ਹਾਸਲ ਕਰਨ ਨੂੰ ਵਧੇਰੇ ਤਰਜੀਹ ਦਿੰਦੇ ਹਾਂ ।ਭਾਵੇ ਅਸੀ ਜਣਨ ਪ੍ਰਕਿਰਿਆ ਦੀਆ ਸਹਾਇਕ ਵਿਧੀਆ ਰੋਜ ਮਰਲਾ ਦੇ ਆਧਾਰ ਤੇ ਅਪਣਾਉਂਦੇ ਹਾਂ ਪਰ ਟੈਸਟ ਟਿਊਬ ਬੇਬੀ ਦੀ ਸਲਾਹ ਅਸੀ ਉਨ੍ਹਾ ਮਰੀਜਾ ਨੂੰ ਹੀ ਦਿੰਦੇ ਹਾਂ ਜਿਸ ਦੀ ਉਨ੍ਹਾ ਨੂੰ ਅਸਲ ਜਰੂਰਤ ਹੁੰਦੀ ਹੈ ।

ਕੋਈ ਲੁਕਵਾ-ਛੁਪਵਾ ਖਰਚਾ ਨਹੀ :-

ਅਸੀ ਜਣਨ ਪ੍ਰਕਿਰਿਆ ਦੀਆ ਸਹਾਇਕ ਵਿਧੀਆ ਲਈ ਪੈਕੇਜ ਦਿੰਦੇ ਹਾਂ । ਟੈਸਟ ਟਿਊਬ ਬੇਬੀ,ਇਕਸੀ, ਮੀਜਾ ਪੀਜਾ ਟੀਜਾ ਦੀ ਪ੍ਰਕਿਰਿਆ ਆਪਣੇ ਜਾ ਮੰਗਵੇ ਅੰਡੇ ਨਾਲ /ਮੰਗਵੇ ਸ਼ੂਕਰਾਣੂ (ਜਿਸ ਦੀ ਜਰੂਰਤ ਹੋਵੇ) ਦੇ ਖਰਚੇ ਬਾਰੇ ਪ੍ਰਕਿਰਿਆ ਸ਼ੁਰੂ ਹੋਣ ਤੋ ਪਹਿਲੇ ਹੀ ਵੇਰਵੇ ਸਹਿਤ ਪਹਿਲੇ ਤੋ ਹੀ ਦੱਸਿਆ ਹੈ ।

ਇਸ ਪੈਕੇਜ ਵਿਚ ਹੇਠ ਲਿਖਿਆ ਵਿਧੀਆਂ ਸ਼ਾਮਿਲ ਹਨ:-

  • • ਹਿਸਟੈਰੋਸਕੋਪੀ (ਡਾਇਗਨੋਸਟਿਕ)
  • • ਜਿਆਦਾ ਅੰਡੇ ਬਣਾਉਣ ਲਈ ਟੀਕੇ
  • • ਲੈਬੋਰੇਟਰੀ ਟੈਸਟ
  • • ਅੰਡਿਆ ਦਾ ਅੰਡੇਦਾਨੀ ਤੋ ਬਾਹਰ ਕੱਢਣਾ
  • • ਸ਼ੁਕਰਾਣੂਆ ਦਾ ਅੰਡਿਆ ਨਾਲ ਮੇਲ ਕਰਵਾਉਣਾ
  • • ਭਰੂਣਾ ਦਾ ਬੱਚੇਦਾਨੀ ਵਿਚ ਰੱਖਣਾ
  • • ਮੰਗਵੇ ਅੰਡੇ ਦੀ ਵਰਤੋ (ਜੇ ਜਰੂਰਤ ਹੋਵੇ )
  • • ਮੰਗਵੇ ਸ਼ੂਕਰਾਣੂ ਦੀ ਵਰਤੋ (ਜੇ ਜਰੂਰਤ ਹੋਵੇ )
  • • ਇਕਸੀ ਮੀਜਾ/ ਪੀਜਾ/ ਟੀਜਾ
  • • ਸ਼ੂਕਰਾਣੂ ਦਾ ਠੰਡੇ ਕਰਕੇ ਸੰਭਾਲਣਾ

ਹੇਠ ਲਿਖੇ ਵਿਧੀਆ /ਪਰੋਸਿਜਰ) ਲਈ ਵਖਰੇ ਪੈਸੇ ਚਾਰਜ ਕੀਤੇ ਜਾਂਦੇ ਹਨ:-

  • • ਸਿਸਟ ਡਰੇਨ,
  • • ਅੰਡਿਆ ਨੂੰ ਠੰਡੇ ਕਰਕੇ ਸੰਭਾਲਣਾ,
  • • ਭਰੂਣ ਨੂੰ ਠੰਡੇ ਕਰਕੇ ਸੰਭਾਲਣਾ,
  • • ਸੰਭਾਲੇ ਹੋਏ ਅੰਡਿਆ ਦਾ ਸ਼ੁਕਰਾਣੂਆ ਨਾਲ ਮੇਲ ਕਰਵਾਉਣਾ ਤੇ ਭਰੂਣਾ ਨੂੰ ਬੱਚੇਦਾਨੀ ਵਿਚ ਰੱਖਣਾ
  • • ਸੰਭਾਲੇ ਹੋਏ ਭਰੁਣਾ ਨੂੰ ਬੱਚੇਦਾਨੀ ਵਿਚ ਰੱਖਣਾ

ਗਰਭਵਤੀ ਅੋਰਤ ਨੂੰ ਆਪਣੇ ਅਗਲੇ ਇਲਾਜ /ਪਰੋਸਿਜਰ, ਜਿਸ ਦੀ ਉਸ ਨੂੰ ਗਰਭ ਦੌਰਾਨ ਜਰੂਰਤ ਹੋਵੇ ਤਾਂ ਉਸ ਨੂੰ ਵਖਰੇ ਪੈਸੇ ਦੇਣੇ ਪੈਣਗੇ:-

  • • ਜੇਕਰ ਗਰਭ ਵਿਚ ੨ ਤੋ ਜਿਆਦਾ ਭਰੂਣ ਹੋਣ ਤਾ ਉਨ੍ਹਾ ਵਿਚੋ ਕੁਝ ਭਰੂਣਾ ਨੂੰ ਕੱਢਣਾ, (ਸੈਂਟਰ ਵਿਚ ਇਹ ਸਹੂਲਤ ਮੌਜੂਦ ਨਹੀ ਹੈ
  • • ਸਰਵਿਕਸ ਤੇ ਟਾਂਕੇ ਲਾਉਣੇ,
  • • ਗਰਭ ਦੌਰਾਨ ਡਾਕਟਰੀ ਮੁਆਇਨਾ ਕਰਵਾਉਣਾ,
  • • ਪ੍ਰਸੂਤ
  • • ਕਿਸੇ ਹੋਰ ਕਾਰਨਾ ਕਰਕੇ ਗਰਭ ਦੌਰਾਨ ਹਸਪਤਾਲ ਵਿਚ ਦਾਖਲੇ ਦੀ ਜਰੂਤਰ

ਜੇਕਰ ਕਿਸੇ ਵਜਾ ਕਰਕੇ ਟੈਸਟ ਟਿਊਬ ਬੇਬੀ ਸਾਇਕਲ ਅੱਧ ਵਿਚਕਾਰ ਹੀ ਛੱਡਣਾ ਪਵੇ ਤਾ ਉਸ ਦੇ ਬਾਕੁ ਪੈਸੇ ਉਸ ਹਿਸਾਬ ਨਾਲ ਵਾਪਸ ਹੋਣਗੇ ।

ਅਸੀ ਸਖਤ ਮਾਪ ਦੰਡਾ ਦੇ ਅਧੀਨ ਕੰਮ ਕਰਦੇ ਹਾਂ:-

ਸਾਡੇ ਦੇਸ਼ ਵਿਚ ਭਾਵੇ ਜਣਨ ਪ੍ਰਕਿਰਿਆ ਦੀਆ ਸਹਾਇਕ ਵਿਧੀਆ ਬਾਰੇ ਕੋਈ ਕਾਨੂੰਨ ਨਹੀ ਬਣਿਆ ਸਰਕਾਰੀ ਡਰਾਫਟ ਜੋ ਭਵਿਖ ਵਿਚ ਕਾਨੂੰਨ ਬਣਨ ਜਾ ਰਿਹਾ ਹੈ ਦੀ ਸਖਤੀ ਨਾਲ ਪਾਲਣਾ ਕਰਦੇ ਹਾਂ ਇਹ ਡਰਾਫਟ ਇਨੰਟਰਨੈਟ ਤੇ ਉਪਲਬਧ ਹੈ ਜਿਸ ਦਾ ਨਾਮ Assisted Reproductive Technology (Regulations) Rules 2010, Ministry of Health And Family Welfare , Govt of India , New Delhi.